ਬਨੂੰੜ: ਬੈਂਕ ‘ਚ ਲੱਗੀ ਭਿਆਨਕ ਅੱਗ, ਰਿਕਾਰਡ ਤੇ ਫਰਨੀਚਰ ਸੜ੍ਹ ਕੇ ਸੁਆਹ

ਬਨੂੰੜ: ਬੈਂਕ ‘ਚ ਲੱਗੀ ਭਿਆਨਕ ਅੱਗ, ਰਿਕਾਰਡ ਤੇ ਫਰਨੀਚਰ ਸੜ੍ਹ ਕੇ ਸੁਆਹ,ਬਨੂੰੜ: ਥਾਣਾ ਬਨੂੰੜ ਅਧੀਨ ਪੈਂਦੇ ਕਸਬਾ ਮਾਣਕਪੁਰ ਦੀ ਅਨਾਜ਼ ਮੰਡੀ ‘ਚ ਸਥਿਤ ਇੰਡੀਅਨ ਬੈਂਕ ਦੀ ਬਰਾਂਚ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਫਰਨੀਚਰ ਅਤੇ ਸਾਰਾ ਰਿਕਾਰਡ ਸੜ੍ਹ ਕੇ ਸੁਆਹ ਹੋ ਗਿਆ, ਪਰ 16 ਲੱਖ ਰੁਪਏ ਦੀ ਨਕਦੀ ਤੇ ਏਟੀਐਮ ਦਾ ਬਚਾ ਹੋ ਗਿਆ ਹੈ।

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਡਰ ਦਾ ਮਹੌਲ ਬਣਿਆ ਹੋਇਆ ਹੈ।

ਹੋਰ ਪੜ੍ਹੋ:ਉੱਤਰਾਖੰਡ: 2 ਵਾਹਨਾਂ ‘ਤੇ ਡਿੱਗੀ ਚੱਟਾਨ, 4 ਦੀ ਮੌਤ, ਕਈ ਜ਼ਖਮੀ

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News