ਹਾਦਸੇ/ਜੁਰਮ

ਕਾਂਗਰਸੀ ਸਰਪੰਚ ਨੇ ਕੀਤੀ ਘਿਨੌਣੀ ਹਰਕਤ, ਲੋਕਾਂ ਨੇ ਨੰਗਾ ਕਰਕੇ ਚਾੜ੍ਹਿਆ ਕੁਟਾਪਾ

By Jashan A -- July 10, 2019 2:07 pm -- Updated:Feb 15, 2021

ਕਾਂਗਰਸੀ ਸਰਪੰਚ ਨੇ ਕੀਤੀ ਘਿਨੌਣੀ ਹਰਕਤ, ਲੋਕਾਂ ਨੇ ਨੰਗਾ ਕਰਕੇ ਚਾੜ੍ਹਿਆ ਕੁਟਾਪਾ,ਬਨੂੜ: ਬਨੂੜ ਦੇ ਪਿੰਡ ਜਾਂਸਲਾ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਕਾਂਗਰਸੀ ਸਰਪੰਚ ਨੂੰ ਮਹਿਲਾ ਦੇ ਘਰ ਜਾਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਸਰਪੰਚ ਨੇ ਮਹਿਲਾ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਲੋਕਾਂ ਨੇ ਸਰਪੰਚ ਨੂੰ ਫੜ੍ਹ ਲਿਆ ਤੇ ਉਸ ਨੂੰ ਨੰਗਾ ਕਰਕੇ ਕੁੱਟਿਆ।

ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਹਿਲਾ ਦੇ ਬਿਆਨ 'ਤੇ ਦੋਸ਼ੀ ਸਰਪੰਚ ਦੇ ਖਿਲਾਫ 354, 506 ਆਈ.ਪੀ.ਸੀ. ਦੀ ਧਾਰਾ ਦੇ ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਹੋਰ ਪੜ੍ਹੋ:ਹਨੀਪ੍ਰੀਤ ਨੂੰ ਅੱਜ ਪੰਚਕੂਲਾ ਦੀ ਅਦਾਲਤ 'ਚ ਕੀਤਾ ਗਿਆ ਪੇਸ਼

ਮਹਿਲਾ ਨੇ ਦੋਸ਼ ਲਗਾਇਆ ਕਿ ਉਹ ਸਰਪੰਚ ਦੇ ਕੋਲ ਮਨਰੇਗਾ 'ਚ ਕੰਮ ਕਰਦੀ ਹੈ। ਦੋਸ਼ੀ ਨੇ ਪਹਿਲਾਂ ਉਸ ਦਾ ਵੀਡੀਓ ਬਣਾ ਕੇ ਰੱਖਿਆ ਹੈ। ਇਕ ਮਹੀਨੇ ਤੋਂ ਫੋਨ ਕਰਕੇ ਧਮਕਾਉਂਦਾ ਸੀ ਨਹੀਂ ਮਿਲੇਗੀ ਤਾਂ ਤੇਰੇ ਬੱਚੇ ਅਤੇ ਪਤੀ ਨੂੰ ਮਾਰ ਦੇਵਾਂਗਾ। ਸਾਡੀ ਸਰਕਾਰ ਹੈ। ਕੁਝ ਵੀ ਕਰ ਸਕਦਾ ਹਾਂ।

-PTC News