ਹਾਦਸੇ/ਜੁਰਮ

ਨਸ਼ੇ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਓਵਰਡੋਜ਼ ਨੇ ਲਈ 2 ਦੋਸਤਾਂ ਦੀ ਜਾਨ

By Jashan A -- July 09, 2019 12:07 pm -- Updated:Feb 15, 2021

ਨਸ਼ੇ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਓਵਰਡੋਜ਼ ਨੇ ਲਈ 2 ਦੋਸਤਾਂ ਦੀ ਜਾਨ,ਬਨੂੰੜ: ਪੰਜਾਬ 'ਚ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੀ ਜਵਾਨੀ ਨੂੰ ਦਿਨ ਬ ਦਿਨ ਖਤਮ ਕਰ ਰਿਹਾ ਹੈ ਤੇ ਸਮੇਂ ਦੀਆਂ ਸਰਕਾਰਾਂ ਇਸ ਨੂੰ ਰੋਕਣ 'ਚ ਨਾਕਾਮਯਾਬ ਹੋ ਰਹੀਆਂ ਹਨ। ਹੁਣ ਤੱਕ ਕਈ ਨੌਜਵਾਨ ਇਸ ਦਲਦਲ 'ਚ ਫਸ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ, ਪਰ ਪੰਜਾਬ ਸਰਕਾਰ ਦੇ ਕੰਨੀ ਜੂੰ ਨਹੀਂ ਸਰਕ ਰਹੀ।

ਬੀਤੇ ਦਿਨ ਨਸ਼ੇ ਦੀ ਓਵਰਡੋਜ਼ ਕਾਰਣ ਬਨੂੜ ਇਲਾਕੇ ਦੇ 2 ਨੌਜਵਾਨਾਂ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਖਲੌਰ ਦਾ ਹਰਪ੍ਰੀਤ ਸਿੰਘ (28) ਪੁੱਤਰ ਬਲਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ (25) ਪੁੱਤਰ ਪਾਲਾ ਸਿੰਘ ਥਾਣਾ ਸ਼ੰਭੂ ਕਲਾਂ ਦੋਵੇਂ ਆਪਸ 'ਚ ਗੂੜ੍ਹੇ ਮਿੱਤਰ ਸਨ।

ਹੋਰ ਪੜ੍ਹੋ:ਪੰਜਾਬ ਪੁਲਿਸ ਦੇ ਇਸ ਨੌਜਵਾਨ ਨੇ ਕੀਤਾ ਪੁੰਨ ਦਾ ਕੰਮ, ਵਿਦੇਸ਼ ਫਸੇ ਪੁੱਤ ਨੂੰ ਰੌਂਦੀ ਮਾਂ ਨਾਲ ਮਿਲਾਇਆ

ਉਨ੍ਹਾਂ ਦੀਆਂ ਲਾਸ਼ਾਂ ਅੰਬਾਲਾ ਤੋਂ ਪਿਹੋਵਾ ਨੂੰ ਜਾਂਦੇ ਕੌਮੀ ਮਾਰਗ 'ਤੇ ਪੈਂਦੇ ਪਿੰਡ ਸਿੰਘਾਂਵਾਲਾ ਨੇੜੇ ਸੁੱਕੇ ਪਾਣੀ ਦੇ ਟੋਭੇ 'ਚੋਂ ਮਿਲੀਆਂ।ਨਸ਼ੇ ਦੀ ਓਵਰਡੋਜ਼ ਕਾਰਨ ਦੋਵਾਂ ਦੀ ਮੌਤ ਹੋ ਗਈ।ਪੁਲਿਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਦੋਵੇਂ ਨੌਜਵਾਨਾਂ ਦੇ ਹੱਥਾਂ 'ਚ ਸਰਿੰਜਾਂ ਸਨ।

ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈਣ ਉਪਰੰਤ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤੀਆਂ। ਇਸ ਘਟਨਾ ਦਾ ਇਲਾਕੇ 'ਚ ਪਤਾ ਲੱਗਣ 'ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ।

-PTC News

  • Share