ਲਾੜੇ ਸਮੇਤ ਬਰਾਤੀਆਂ ਨੂੰ ਕੱਪੜੇ ਲੁਹਾ ਕੇ ਕੁੱਟਿਆ , ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਬਰਾਤੀ ਨਹੀਂ ਕਰਨਗੇ ਅਜਿਹੀ ਗ਼ਲਤੀ

Baraat Late Arrives After girl and boy between Fight in Bijnor
ਲਾੜੇ ਸਮੇਤ ਬਰਾਤੀਆਂ ਨੂੰ ਕੱਪੜੇ ਲੁਹਾ ਕੇ ਕੁੱਟਿਆ , ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਬਰਾਤੀ ਨਹੀਂ ਕਰਨਗੇ ਅਜਿਹੀ ਗ਼ਲਤੀ

ਲਾੜੇ ਸਮੇਤ ਬਰਾਤੀਆਂ ਨੂੰ ਕੱਪੜੇ ਲੁਹਾ ਕੇ ਕੁੱਟਿਆ , ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਬਰਾਤੀ ਨਹੀਂ ਕਰਨਗੇ ਅਜਿਹੀ ਗ਼ਲਤੀ:ਬਿਜਨੌਰ : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ‘ਚ ਸ਼ਨੀਵਾਰ ਦੀ ਦੇਰ ਰਾਤ ਇਕ ਲਾੜੇ ਅਤੇ ਉਸ ਦੇ ਪਰਿਵਾਰ ਸਮੇਤ ਬਰਾਤੀਆਂ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਾਂਗਲਜਾਟ ਪਿੰਡ ਵਿੱਚ ਦੇਰ ਨਾਲ ਬਰਾਤ ਆਉਣ ‘ਤੇ ਲਾੜਾ ਅਤੇ ਲੜਕੀ ਪੱਖ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਲਾੜੇ ਸਮੇਤ ਬਰਾਤ ਨੂੰ ਕੱਪੜੇ ਲੁਹਾ ਕੇ ਕੁੱਟਿਆ ਗਿਆ।

Baraat Late Arrives After girl and boy between Fight in Bijnor
ਲਾੜੇ ਸਮੇਤ ਬਰਾਤੀਆਂ ਨੂੰ ਕੱਪੜੇ ਲੁਹਾ ਕੇ ਕੁੱਟਿਆ , ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਬਰਾਤੀ ਨਹੀਂ ਕਰਨਗੇ ਅਜਿਹੀ ਗ਼ਲਤੀ

ਮਿਲੀ ਜਾਣਕਾਰੀ ਅਨੁਸਾਰ ਧਾਮਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਕਰੀਬ ਡੇਢ ਮਹੀਨੇ ਪਹਿਲਾਂ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ ਨਾਂਗਲਜਾਟਪਿੰਡ ਦੀ ਲੜਕੀ ਨਾਲ ਪਹਿਲਾਂ ਬਿਜਨੌਰ ‘ਚ ਆਯੋਜਿਤ ਸਮਾਰੋਹ ‘ਚ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਅਨੁਸਾਰ ਲੜਕੀ ਨੇ ਆਪਣੇ ਸਹੁਰੇ ਵਾਲਿਆਂ ਨਾਲ ਸਮਾਜਿਕ ਤੌਰ ‘ਤੇ ਵਿਆਹ ਦੀ ਦੁਬਾਰਾ ਰਸਮ ਕਰਾਉਣ ਦੀ ਮੰਗ ਕੀਤੀ ਸੀ।

Baraat Late Arrives After girl and boy between Fight in Bijnor
ਲਾੜੇ ਸਮੇਤ ਬਰਾਤੀਆਂ ਨੂੰ ਕੱਪੜੇ ਲੁਹਾ ਕੇ ਕੁੱਟਿਆ , ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਬਰਾਤੀ ਨਹੀਂ ਕਰਨਗੇ ਅਜਿਹੀ ਗ਼ਲਤੀ

ਜਿਸ ਤੋਂ ਬਾਅਦ ਮੁੰਡਿਆਂ ਵਾਲਿਆਂ ਨੇ ਵਿਆਹ ਦੀ ਪੂਰੀ ਤਿਆਰੀ ਕਰ ਲਈ ‘ਤੇ ਬਰਾਤ ਦਾ ਸਮਾਂ ਤੈਅ ਕਰ ਲਿਆ ਸੀ। ਓਥੇ ਬਰਾਤ ਦੁਪਹਿਰ ਨੂੰ ਆਉਣੀ ਸੀ ਪਰ ਉਹ ਦੇਰ ਸ਼ਾਮ ਪਹੁੰਚੀ। ਬਰਾਤ ਦੇਰ ਨਾਲ ਆਉਣ ‘ਤੇ ਕੁੜੀਆਂ ਵਾਲਿਆਂ ਅਤੇ ਮੁੰਡਿਆਂ ਵਾਲਿਆਂ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਲੜਕੀ ਵਾਲਿਆਂ ਨੇ ਲਾੜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਬਰਾਤੀਆਂ ਨੂੰ ਕਮਰੇ ‘ਚ ਬੰਦ ਕੀਤਾ ਅਤੇ ਅਰਧ ਨਗਨ ਕਰ ਕੇ ਕੁੱਟਿਆ। ਇਸ ਦੇ ਨਾਲ ਹੀ ਲੜਕੀ ਵਾਲਿਆਂ ਵੱਲੋਂ ਲੜਕੀ ਨੂੰ ਤੋਹਫੇ ਵਜੋਂ ਦਿੱਤੀ 80 ਹਜ਼ਾਰ ਦੀ ਰਕਮ ਅਤੇ ਲੱਖਾਂ ਦੇ ਗਹਿਣੇ ਵੀ ਹੜੱਪ ਲਏ ਗਏ।

Baraat Late Arrives After girl and boy between Fight in Bijnor
ਲਾੜੇ ਸਮੇਤ ਬਰਾਤੀਆਂ ਨੂੰ ਕੱਪੜੇ ਲੁਹਾ ਕੇ ਕੁੱਟਿਆ , ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਬਰਾਤੀ ਨਹੀਂ ਕਰਨਗੇ ਅਜਿਹੀ ਗ਼ਲਤੀ

ਇਸ ਦੌਰਾਨ ਕੁਝ ਬਰਾਤੀ ਆਪਣੀ ਜਾਨ ਬਚਾ ਕੇ ਭੱਜੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਰਾਤੀਆਂ ਨੂੰ ਕੁੜੀਆਂ ਵਾਲਿਆਂ ਦੀ ਕੈਦ ਤੋਂ ਮੁਕਤ ਕਰਵਾਇਆ। ਇਸ ਤੋਂ ਬਾਅਦ ਪੁਲਿਸ ਦੋਵਾਂ ਧਿਰਾਂ ਨੂੰ ਥਾਣੇ ਲੈ ਆਈ। ਹਾਲਾਂਕਿ ਪੁਲਿਸ ਨੂੰ ਦੋਵਾਂ ਧਿਰਾਂ ‘ਚੋਂ ਕਿਸੇ ਨੇ ਵੀ ਸ਼ਿਕਾਇਤ ਨਹੀਂ ਕੀਤੀ। ਦੂਜੇ ਪਾਸੇ ਲਾੜੀ ਨੇ ਆਪਣੇ ਪਤੀ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਆਪਣੇ ਪੇਕੇ ਚਲੀ ਗਈ।
-PTCNews