ਮੁੱਖ ਖਬਰਾਂ

ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ

By Shanker Badra -- July 28, 2019 10:07 am -- Updated:Feb 15, 2021

ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ:ਸ੍ਰੀਨਗਰ : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਨੈੱਟਵਰਕ ਤੋੜਨ ਲਈ ਐੱਨ.ਆਈ.ਏ ਵੱਲੋਂ ਕੀਤੀ ਜਾ ਰਹੀ ਵੱਡੀ ਕਾਰਵਾਈ ਜਾਰੀ ਹੈ। ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਕੌਮੀ ਜਾਂਚ ਏਜੰਸੀ (ਐੱਨ ਆਈ.ਏ.) ਵੱਲੋਂ ਅੱਜ ਸਵੇਰੇ ਛਾਪੇਮਾਰੀ ਕੀਤੀ ਜਾ ਰਹੀ ਹੈ।

Baramulla NIA many places raid, CRPF and police also present ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ

ਇਸ ਦੌਰਾਨ ਐੱਨ.ਆਈ.ਏ. ਨੇ ਇੱਥੇ ਚਾਰ ਥਾਵਾਂ 'ਤੇ ਛਾਪੇਮਾਰੀ ਕਰਦੇ ਹੋਏ ਵਪਾਰੀਆਂ ਦੇ ਘਰਾਂ 'ਚ ਰੇਡ ਕੀਤੀ ਹੈ। ਐੱਨ ਆਈ.ਏ. ਵੱਲੋਂ ਸੀ.ਆਰ.ਪੀ.ਐੱਫ. ਅਤੇ ਸਥਾਨਕ ਪੁਲਿਸ ਦੇ ਨਾਲ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ।

Baramulla NIA many places raid, CRPF and police also present ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਸ਼ਮੀਰ ‘ਚ ਪਾਕਿ ਨੇ ਕੀਤੀ ਗੋਲ਼ੀਬਾਰੀ, ਭਾਰਤੀ ਫ਼ੌਜੀ ਦਾ ਲਾਂਸ ਨਾਇਕ ਸ਼ਹੀਦ

ਮਿਲੀ ਜਾਣਕਾਰੀ ਮੁਤਾਬਕ ਹਵਾਲਾ ਨੈੱਟਵਰਕ ਅਤੇ ਪਾਕਿਸਤਾਨ ਤੋਂ ਹੋ ਰਹੀ ਫੰਡਿੰਗ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਸ਼ੱਕ 'ਚ ਐੱਨ.ਆਈ.ਏ.ਦੀ ਟੀਮ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੰਮੂ-ਕਸ਼ਮੀਰ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
-PTCNews

  • Share