Sat, Apr 20, 2024
Whatsapp

ਬਰਨਾਲਾ: ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਤਰ ਦੀ ਮੌਤ

Written by  Shanker Badra -- March 18th 2020 02:04 PM
ਬਰਨਾਲਾ: ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਤਰ ਦੀ ਮੌਤ

ਬਰਨਾਲਾ: ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਤਰ ਦੀ ਮੌਤ

ਬਰਨਾਲਾ: ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਤਰ ਦੀ ਮੌਤ:ਬਰਨਾਲਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਰਨਾਲਾ ਜ਼ਿਲੇ ਦੀ ਤਹਿਸੀਲ ਤਪਾ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਬਰਨਾਲਾ -ਬਠਿੰਡਾ ਮੁੱਖ ਮਾਰਗ 'ਤੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਮਾਂ -ਪੁੱਤਰ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਬੰਸੋ ਪਤਨੀ ਹਰੀ ਦਾਸ ਅਤੇ ਪ੍ਰੀਤਮ ਦਾਸ ਪੁੱਤਰ ਹਰੀ ਦਾਸ ਵਜੋਂ ਹੋਈ ਹੈ। [caption id="attachment_396148" align="aligncenter" width="300"]Barnala -Bathinda highway Road Accident, Mother and son Death ਬਰਨਾਲਾ : ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਤਰ ਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰੀਤਮ ਦਾਸ ਆਪਣੀ ਮਾਂ ਬੰਸੋ ਨਾਲ ਸ਼ਹਿਰ 'ਚੋਂ ਦਵਾਈ ਲੈ ਕੇ ਮੁੱਖ ਮਾਰਗ ’ਤੇ ਸਥਿਤ ਪੈਲੇਸ ਦੇ ਬੈਕ ਸਾਈਡ ਆਪਣੇ ਘਰ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਹ ਡੇਰਾ ਬਾਬਾ ਇੰਦਰ ਦਾਸ ਕੋਲ ਪੁੱਜੇ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਸਕਾਰਪੀਉ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ  ਜ਼ੋਰਦਾਰ ਟੱਕਰ ਮਾਰ ਦਿੱਤੀ। [caption id="attachment_396147" align="aligncenter" width="300"]Barnala -Bathinda highway Road Accident, Mother and son Death ਬਰਨਾਲਾ : ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਤਰ ਦੀ ਮੌਤ[/caption] ਇਸ ਘਟਨਾ ਦਾ ਪਤਾ ਲੱਗਦੇ ਜ਼ਖਮੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਐਬੂਲੈਂਸ ਨੂੰ ਸੂਚਨਾ ਦਿੱਤੀ ਤਾਂ ਦੋਵਾਂ  ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਤਪਾ 'ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਜ਼ਖਮੀ ਬੰਸੋ ਕੌਰ ਨੇ  ਗੰਭੀਰ ਹਾਲਤ ਹੋਣ ਕਾਰਨ ਦਮ ਤੋੜ ਦਿੱਤਾ ਹੈ ਅਤੇ ਪੁੱਤਰ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਆਦੇਸ਼ ਹਸਪਤਾਲ ਭੂਚੋਂ ਰੈਫਰ ਕਰ ਦਿੱਤਾ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦੈ ਹੋਏ ਪੁੱਤਰ ਦੀ ਵੀ ਮੌਤ ਹੋ ਗਈ ਹੈ। -PTCNews


Top News view more...

Latest News view more...