ਹੋਰ ਖਬਰਾਂ

ਬਰਨਾਲਾ- ਬਠਿੰਡਾ ਰੋਡ 'ਤੇ ਪਲਟੀ ਪਿੱਕਅਪ ਗੱਡੀ , ਖੇਤਾਂ 'ਚ ਕੰਮ ਕਰਦੇ ਲੋਕਾਂ ਨੇ ਬਚਾਈ ਡਰਾਈਵਰ ਦੀ ਜਾਨ

By Shanker Badra -- November 19, 2019 3:15 pm

ਬਰਨਾਲਾ- ਬਠਿੰਡਾ ਰੋਡ 'ਤੇ ਪਲਟੀ ਪਿੱਕਅਪ ਗੱਡੀ , ਖੇਤਾਂ 'ਚ ਕੰਮ ਕਰਦੇ ਲੋਕਾਂ ਨੇ ਬਚਾਈਡਰਾਈਵਰ ਦੀ ਜਾਨ:ਬਰਨਾਲਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਰਨਾਲਾ ਜ਼ਿਲੇ ਦੇ ਪਿੰਡ ਮਹਿਤਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੱਕਅਪ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ ਹੈ।

Barnala- Bathinda Road village Mehta Near Accident ਬਰਨਾਲਾ- ਬਠਿੰਡਾ ਰੋਡ 'ਤੇ ਪਲਟੀ ਪਿੱਕਅਪ ਗੱਡੀ , ਖੇਤਾਂ 'ਚ ਕੰਮ ਕਰਦੇ ਲੋਕਾਂ ਨੇ ਬਚਾਈਡਰਾਈਵਰ ਦੀ ਜਾਨ

ਮਿਲੀ ਜਾਣਕਾਰੀ ਅਨੁਸਾਰ ਪਿੱਕਅਪ ਗੱਡੀ ਚਾਲਕ ਅਨਿਲ ਕੁਮਾਰ ਲੁਧਿਆਣਾ ਤੋਂ ਮੁਗਲੈਲ ਲੈ ਕੇ ਮਲੋਟ ਜਾ ਰਿਹਾ ਸੀ। ਜਦੋਂ ਉਹ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਮਹਿਤਾ ਨਜ਼ਦੀਕ ਪੁੱਜਾ ਤਾਂ ਅਚਾਨਕ ਗੱਡੀ ਦਾ ਪਿਛਲਾ ਟਾਇਰ ਫਟਣ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ ਹੈ।ਇਸ ਹਾਦਸੇ ਵਿੱਚ ਪਿੱਕਅਪਚਾਲਕ ਵਾਲ-ਵਾਲ ਬਚ ਗਿਆ ਹੈ।

Barnala- Bathinda Road village Mehta Near Accident ਬਰਨਾਲਾ- ਬਠਿੰਡਾ ਰੋਡ 'ਤੇ ਪਲਟੀ ਪਿੱਕਅਪ ਗੱਡੀ , ਖੇਤਾਂ 'ਚ ਕੰਮ ਕਰਦੇ ਲੋਕਾਂ ਨੇ ਬਚਾਈਡਰਾਈਵਰ ਦੀ ਜਾਨ

ਇਸ ਘਟਨਾ ਦਾ ਪਤਾ ਲੱਗਦੇ ਹੀ ਨੇੜਲੇ ਖੇਤਾਂ 'ਚ ਕੰਮ ਕਰਦੇ ਲੋਕ ਮੌਕੇ 'ਤੇ ਪੁੱਜ ਗਏ। ਦੱਸਿਆ ਜਾਂਦਾ ਹੈ ਕਿ ਇਸ ਪਿੱਕਅਪ ਗੱਡੀ ਨੂੰ ਚਾਲਕ ਅਨਿਲ ਕੁਮਾਰ ਚਲਾ ਰਿਹਾ ਸੀ। ਇਸ ਘਟਨਾ 'ਚ ਮੂਗਲੈਲ ਦੇ ਡੱਬੇ ਸੜਕ 'ਤੇ ਦੂਰ ਤੱਕ ਖਿੱਲਰ ਗਏ ਹਨ।
-PTCNews

  • Share