ਅਦਾਲਤ ‘ਚ ਪਾਰਕਿੰਗ ਝਗੜੇ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਠੇਕੇਦਾਰ ਦਾ ਚਾੜਿਆ ਕੁਟਾਪਾ ,ਦੇਖੋ ਵੀਡੀਓ

barnala-court-in-parking-dispute-nihang-singhs-contractor

ਅਦਾਲਤ ‘ਚ ਪਾਰਕਿੰਗ ਝਗੜੇ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਠੇਕੇਦਾਰ ਦਾ ਚਾੜਿਆ ਕੁਟਾਪਾ ,ਦੇਖੋ ਵੀਡੀਓ:ਬਰਨਾਲਾ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਪਾਰਕਿੰਗ ਦੀ ਪਰਚੀ ਨਾ ਕਟਾਉਣ ਨੂੰ ਲੈ ਕੇ ਪਰਚੀ ਕੱਟਦੇ ਕਰਿੰਦੇ ਅਤੇ ਨਿਹੰਗਾਂ ਦੀ ਆਪਸ ਵਿੱਚ ਤਕਰਾਰ ਹੋ ਗਈ ਅਤੇ ਇਹ ਤਕਰਾਰ ਇੰਨੀ ਵਧ ਗਈ ਕਿ ਨਿਹੰਗਾਂ ਨੇ ਪਰਚੀ ਕੱਟਦੇ ਕਰਿੰਦੇ ਉਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।ਜਿਸਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਉਕਤ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਗੇਟ ਨੰਬਰ-2 ਉਪਰ ਵਾਹਨਾਂ ਦੀ ਪਰਚੀ ਕੱਟ ਰਿਹਾ ਸੀ ਤਾਂ ਨਿਹੰਗ ਸਿੰਘਾਂ ਦੀ ਇਕ ਕਾਰ ਆਈ,ਜਿਸਨੂੰ ਰੋਕ ਕੇ ਉਸਨੇ ਪਰਚੀ ਕਟਾਉਣ ਲਈ ਕਿਹਾ ਤਾਂ ਉਹ ਵਾਪਸੀ ਸਮੇਂ ਪਰਚੀ ਕੱਟਵਾਉਣ ਦੀ ਗੱਲ ਕਹਿ ਕੇ ਚਲੇ ਗਏ।ਪਰ ਜਦ ਕਰਿੰਦੇ ਵੱਲੋਂ ਵਾਪਸੀ ਸਮੇਂ ਨਿਹੰਗ ਸਿੰਘ ਦੀ ਨੂੰ ਪਰਚੀ ਕਰਵਾਉਣ ਲਈ ਕਿਹਾ ਤਾਂ ਉਨਾਂ ਦੀ ਆਪਸ ਵਿੱਚ ਤਕਰਾਰ ਹੋ ਗਈ ਅਤੇ ਇਹ ਤਕਰਾਰ ਇੰਨੀ ਵਧ ਗਈ ਕਿ ਗੱਡੀ ਸਵਾਰ ਨਿਹੰਗਾਂ ਵੱਲੋਂ ਕਰਿੰਦੇ ਉਪਰ ਹਮਲਾ ਕਰ ਦਿੱਤਾ ਗਿਆ।

ਉਕਤ ਪੀੜਤ ਨੇ ਹਮਲਾ ਕਰਨ ਵਾਲਿਆ ਉਪਰ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ।ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੇ ਬਿਆਨ ਲਏ ਜਾ ਰਹੇ ਹਨ ਅਤੇ ਉਸਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਅਦਾਲਤ 'ਚ ਪਾਰਕਿੰਗ ਝਗੜੇ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਠੇਕੇਦਾਰ ਦਾ ਚਾੜਿਆ ਕੁਟਾਪਾ

ਅਦਾਲਤ 'ਚ ਪਾਰਕਿੰਗ ਝਗੜੇ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਠੇਕੇਦਾਰ ਦਾ ਚਾੜਿਆ ਕੁਟਾਪਾ

Posted by Shanker Badra on Friday, September 7, 2018

-PTCNews