ਝੋਨੇ 'ਤੇ ਪੱਤਾ ਲਪੇਟ ਸੁੰਡੀ ਦਾ ਹਮਲਾ, ਕਿਸਾਨਾਂ ਦੇ ਸੂਤੇ ਸਾਹ
ਝੋਨੇ 'ਤੇ ਪੱਤਾ ਲਪੇਟ ਸੁੰਡੀ ਦਾ ਹਮਲਾ, ਕਿਸਾਨਾਂ ਦੇ ਸੂਤੇ ਸਾਹ:ਝੋਨੇ ਦੀ ਫਸਲ ਦੇ ਭਾਅ ਵੱਧਣ ਨਾਲ ਜਿਥੇ ਕਿਸਾਨ ਖੁਸ਼ ਹਨ,ਉਥੇ ਹੀ ਝੋਨੇ ਦੀ ਫਸਲ ਨੂੰ ਪੈ ਰਹੀ ਪੱਤਾ ਲਪੇਟ ਸੁੰਡੀ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਧੀ ਹੋਈ ਹੈ।ਬਰਨਾਲਾ ਜਿਲੇ ਅੰਦਰ ਵੀ ਪੱਤਾ ਲਪੇਟ ਸੁੰਡੀ ਦੀ ਮਾਰ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ।ਕਿਸਾਨਾਂ ਨੇ ਦੱਸਿਆ ਕਿ ਵੱਧਦੀ ਗਰਮੀ ਕਾਰਨ ਪੱਤਾ ਲਪੇਟ ਸੁੰਡੀ ਝੋਨੇ ਨੂੰ ਪੈ ਰਹੀ ਹੈ,ਜਿਸ ਕਾਰਨ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ।ਉਹਨਾਂ ਦੱਸਿਆ ਕਿ ਜੇਕਰ ਇਸ ਸੁੰਡੀ ਦੀ ਜਲਦ ਰੋਕਥਾਮ ਨਾ ਕੀਤੀ ਜਾਵੇ ਤਾਂ ਝੋਨੇ ਦੀ ਫਸਲ ਦਾ ਝਾੜ ਵੀ ਘੱਟ ਜਾਂਦਾ ਹੈ।ਕਿਸਾਨਾਂ ਨੇ ਦੱਸਿਆ ਕਿ ਇਸ ਸੁੰਡੀ ਦੀ ਰੋਕਥਾਮ ਲਈ ਮਹਿੰਗੀ ਸਪਰੇਅ ਦਾ ਛਿੜਕਾਅ ਕਰਵਾ ਪੈਦਾ ਹੈ।ਜਿਸ ਲਈ ਸਰਕਾਰਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।ਇਸ ਬਾਰੇ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਜੁਲਾਈ ਤੋਂ ਅਕਤੂਬਰ ਤੱਕ ਝੋਨੇ ਦੀ ਫਸਲ ਉਪਰ ਪੱਤਾ ਲਪੇਟ ਸੁੰਡੀ ਦੀ ਮਾਰ ਰਹਿੰਦੀ ਹੈ।ਉਹਨਾ ਕਿਸਾਨਾਂ ਨੂੰ ਪੱਤਾ ਲਪੇਟ ਸੁੰਡੀ ਤੋਂ ਬਚਾਅ ਲਈ ਦਵਾਈ ਵੀ ਦੱਸੀਆ ਤਾਂ ਜੋ ਕਿਸਾਨ ਇਹਨਾਂ ਦੀ ਵਰਤੋਂ ਕਰਕੇ ਆਪਣੀ ਫਸਲ ਨੂੰ ਬਚਾ ਸਕਣ। -PTCNews