ਦਿੱਲੀ ਵੱਲ ਕੂਚ ਲਈ ਕਿਸਾਨ ਬਜਿੱਦ, ‘ਢੋਲ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਇਆ

Barnala: Farmers to head for Delhi from Badbar Toll Plaza dhol vaja ke

ਦਿੱਲੀ ਵੱਲ ਕੂਚ ਲਈ ਕਿਸਾਨ ਬਜਿੱਦ, ‘ਢੋਲ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਇਆ:ਬਰਨਾਲਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਪੱਧਰ ‘ਤੇ ਸੰਘਰਸ਼ ਭਖਾਉਣ ਲਈ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਸਵੇਰ ਹੁੰਦਿਆਂ ਹੀ ਕਿਸਾਨਾਂ ਨੇ ਆਪਣੇ ਕਦਮ ਦਿੱਲੀ ਵੱਲ ਵਧਾ ਲਏ ਹਨ। ਅੱਜ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਟ੍ਰੈਕਟਰ ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ।

Barnala: Farmers to head for Delhi from Badbar Toll Plaza dhol vaja ke
ਦਿੱਲੀ ਵੱਲ ਕੂਚ ਲਈ ਕਿਸਾਨ ਬਜਿੱਦ, ‘ਢੋਲ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਇਆ’

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਪੰਜਾਬ ਦੇ ਹਰ ਕੋਨੇ ਵਿੱਚੋਂ ਕਿਸਾਨ ਦਿੱਲੀ ਵੱਲ ਵਹੀਰਾਂ ਘੱਟ ਰਹੇ ਹਨ। ਪੰਜਾਬ ਦੇ ਫਰੀਦਕੋਟ, ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ ਤੇ ਪੰਜਾਬ ਦੀਆਂ ਜਗਾਵਾਂ ਤੋਂ ਕਿਸਾਨਾਂ ਦੇ ਜਥੇ ਰਵਾਨਾ ਹੋ ਰਹੇ ਹਨ। ਅਜਿਹੇ ‘ਚ ਬਰਨਾਲਾ ‘ਚ ਕਿਸਾਨਾਂ ਨੇ ਕੇਂਦਰ ਖਿਲਾਫ ਅਨੋਖੇ ਢੰਗ ਨਾਲ ਮਾਰਚ ਕੱਢਿਆ ਤੇ ਢੋਲ ਵਜਾ ਕੇ ਕੇਂਦਰ ਦੀ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।

Barnala: Farmers to head for Delhi from Badbar Toll Plaza dhol vaja ke
ਦਿੱਲੀ ਵੱਲ ਕੂਚ ਲਈ ਕਿਸਾਨ ਬਜਿੱਦ, ‘ਢੋਲ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਇਆ’

ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਦਿੱਲੀ ਦੀ ਘੇਰਾਬੰਦੀ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਰਾਸ਼ਨ ਤੇ ਹੋਰ ਲੋੜੀਦੀਆਂ ਵਸਤਾਂ ਨਾਲ ਲੈ ਕੇ ਉਹ ਜਾ ਰਹੇ ਹਨ।  ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਲਈ ਕੇਂਦਰ ਨਾਲ ਮੱਥਾ ਲਾਉਣਗੇ ਤੇ ਸਰਕਾਰ ਜਿਥੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਉਹ ਆਪਣਾ ਉਥੇ ਹੀ ਪੱਕਾ ਮੋਰਚਾ ਲਾ ਕੇ ਬੈਠ ਜਾਣਗੇ।

Barnala: Farmers to head for Delhi from Badbar Toll Plaza dhol vaja ke
ਦਿੱਲੀ ਵੱਲ ਕੂਚ ਲਈ ਕਿਸਾਨ ਬਜਿੱਦ, ‘ਢੋਲ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਇਆ’

ਜ਼ਿਕਰ-ਏ-ਖਾਸ ਹੈ ਕਿ ਕੇਂਦਰ ਸਰਕਾਰ ਨੇ ਵੀ ਕਿਸਾਨਾਂ ਨੂੰ ਇੱਕ ਵਾਰ ਮੁੜ 3 ਦਸੰਬਰ ਨੂੰ ਗੱਲਬਾਤ ਲਈ ਸੱਦਾ ਭੇਜਿਆ ਹੈ। ਪਰ ਕਿਸਾਨ ਆਗੂ ਦਿੱਲੀ ਵਿਖੇ ਲਗਾਏ ਜਾਣ ਵਾਲੇ ਡੇਰੇ ਲਈ ਬਜਿਦ ਹਨ। ਹੱਡੀਆਂ ਨੂੰ ਠਾਰ ਦੀ ਠੰਡ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਨੇ, ਟੀਚਾ ਤੇ ਨਿਸ਼ਾਨਾ ਖੇਤੀ ਕਾਨੂੰਨ ਰੱਦ ਕਰਵਾਏ ਜਾਣਦਾ ਹੈ। ਕਿਸਾਨਾਂ ਦਾ ਵਧਦਾ ਪੈਂਡਾ ਸਾਫ ਦੱਸਦਾ ਹੈ ਕਿ ਹੁਣ ਦਿੱਲੀ ਦੂਰ ਨਹੀਂ ਹੈ।
-PTCNews