Thu, Apr 18, 2024
Whatsapp

ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ,ਹੋਇਆ ਵੱਡਾ ਖ਼ੁਲਾਸਾ

Written by  Shanker Badra -- February 02nd 2019 05:17 PM
ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ,ਹੋਇਆ ਵੱਡਾ ਖ਼ੁਲਾਸਾ

ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ,ਹੋਇਆ ਵੱਡਾ ਖ਼ੁਲਾਸਾ

ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ,ਹੋਇਆ ਵੱਡਾ ਖ਼ੁਲਾਸਾ:ਬਰਨਾਲਾ : ਨਿੱਜੀ ਹਸਪਤਾਲਾਂ ਵਿੱਚ ਇਲਾਜ਼ ਦੇ ਨਾਮ 'ਤੇ ਰੋਗੀਆਂ ਦੀ ਹੁੰਦੀ ਆਰਥਿਕ ਲੁੱਟ ਦੀਆਂ ਘਟਨਾਵਾਂ ਤੁਸੀਂ ਅਕਸਰ ਵੇਖੀਆਂ ਸੁਣੀਆਂ ਹੋਣਗੀਆਂ ਪਰ ਸਰਕਾਰੀ ਹਸਪਤਾਲ ਵਿੱਚ ਵੀ ਅਜਿਹੀਆਂ ਲੁੱਟ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।ਅਜਿਹੀ ਹੀ ਘਟਨਾ ਵਾਪਰੀ ਹੈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ, ਜਿੱਥੇ ਕਿ ਗਰੀਬ ਲੋਕਾਂ ਦੇ ਇਲਾਜ ਲਈ ਹਜ਼ਾਰਾਂ ਰੁਪਏ ਲਏ ਜਾਂਦੇ ਹਨ, ਜਦਕਿ ਰੋਗੀਆਂ ਦੇ ਭਗਤ ਪੂਰਨ ਬੀਮਾ ਯੋਜਨਾ ਦੇ ਕਾਰਡ ਬਣੇ ਹੋਏ ਹਨ। [caption id="attachment_250117" align="aligncenter" width="300"]Barnala government hospital Bhagat Puran Insurance Scheme Patients Not Treatment ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ,ਹੋਇਆ ਵੱਡਾ ਖ਼ੁਲਾਸਾ[/caption] ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰੋਗੀਆਂ ਦੇ ਇਲਾਜ਼ ਉੱਤੇ ਕਿਸੇ ਨਿੱਜੀ ਹਸਪਤਾਲ ਤੋਂ ਵੀ ਜ਼ਿਆਦਾ ਖ਼ਰਚ ਆ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਇੱਥੇ ਕਈ ਰੋਗੀਆਂ ਦੇ ਭਗਤ ਪੂਰਨ ਬੀਮਾ ਯੋਜਨਾ ਦੇ ਕਾਰਡ ਵੀ ਬਣੇ ਹੋਏ ਹਨ।ਇਸ ਯੋਜ਼ਨਾ ਤਹਿਤ ਕਿਸੇ ਵੀ ਰੋਗੀ ਦਾ ਇੱਕ ਸਾਲ ਵਿੱਚ ਪੰਜਾਹ ਹਜ਼ਾਰ ਰੁਪਏ ਤੱਕ ਦਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ।ਬਰਨਾਲਾ ਦੇ ਇਸ ਸਰਕਾਰੀ ਹਸਪਤਾਲ ਵਿੱਚ ਜ਼ਿਆਦਾਤਰ ਰੋਗੀ ਹੱਡੀਆਂ ਦੇ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਦੀ ਬਾਂਹ ਅਤੇ ਕਿਸੇ ਦੀ ਲੱਤ ਵਿੱਚ ਪਲੇਟ ਪਾਈ ਗਈ ਹੈ। [caption id="attachment_250119" align="aligncenter" width="300"]Barnala government hospital Bhagat Puran Insurance Scheme Patients Not Treatment ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ,ਹੋਇਆ ਵੱਡਾ ਖ਼ੁਲਾਸਾ[/caption] ਰੋਗੀਆਂ ਦੇ ਰਿਸ਼ਤੇਦਾਰਾਂ ਮੁਤਾਬਕ ਸਰਕਾਰੀ ਹਸਪਤਾਲ ਵਿੱਚ ਕਿਸੇ ਨਿੱਜੀ ਕੰਪਨੀ ਦੇ ਲੋਕ ਆਉਂਦੇ ਹਨ ਅਤੇ ਉਨ੍ਹਾਂ ਕੋਲੋਂ ਬਾਹਾਂ ਅਤੇ ਲੱਤਾਂ ਵਿੱਚ ਪਾਈਆਂ ਜਾਣ ਵਾਲੀਆਂ ਪਲੇਟਾਂ ਦਾ ਖ਼ਰਚ ਵਸੂਲ ਕੇ ਚਲੇ ਜਾਂਦੇ ਹਨ।ਇਸ ਤੋਂ ਵੀ ਵੱਡੀ ਗੱਲ ਕਿ ਇਸ ਖ਼ਰਚ ਦੀ ਕੋਈ ਰਸ਼ੀਦ ਵੀ ਰੋਗੀਆਂ ਨੂੰ ਨਹੀਂ ਦਿੱਤੀ ਜਾਂਦੀ।ਇਸ ਸਬੰਧੀ ਬਰਨਾਲਾ ਪੇਂਡੂ ਦੇ ਸਰਪੰਚ ਚਰਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਲੁੱਟ ਕਰਕੇ ਰੋਗੀਆਂ ਦੀ ਜੇਬ੍ਹ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਇਸ ਤਰ੍ਹਾਂ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਖਿਲਾਫ਼ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। [caption id="attachment_250116" align="aligncenter" width="300"]Barnala government hospital Bhagat Puran Insurance Scheme Patients Not Treatment ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ,ਹੋਇਆ ਵੱਡਾ ਖ਼ੁਲਾਸਾ[/caption] ਇਸ ਸਬੰਧੀ ਜਦੋਂ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਸਬੰਧਤ ਡਾਕਟਰ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ। [caption id="attachment_250118" align="aligncenter" width="300"]Barnala government hospital Bhagat Puran Insurance Scheme Patients Not Treatment ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ,ਹੋਇਆ ਵੱਡਾ ਖ਼ੁਲਾਸਾ[/caption] ਸਰਕਾਰੀ ਹਸਪਤਾਲ ਹਮੇਸ਼ਾ ਤੋਂ ਹੀ ਰੋਗੀਆਂ ਨੂੰ ਮਿਲਣ ਵਾਲੀਆਂ ਡਾਕਟਰੀ ਅਤੇ ਇਲਾਜ਼ ਸਹੂਲਤਾਂ ਨਾ ਮਿਲਣ ਕਾਰਨ ਚਰਚਾ ਦਾ ਵਿਸ਼ਾ ਰਹੇ ਹਨ।ਅਜਿਹੇ ਵਿੱਚ ਜੇ ਸਰਕਾਰੀ ਹਸਪਤਾਲਾਂ ਵਿੱਚ ਰੋਗੀਆਂ ਤੋਂ ਇਲਾਜ਼ ਦੇ ਨਾਮ ਉੱਤੇ ਨਿੱਜੀ ਹਸਪਤਾਲਾਂ ਦੀ ਤਰ੍ਹਾਂ ਹੀ ਪੈਸੇ ਵਸੂਲੇ ਜਾਣ ਲੱਗੇ ਤਾਂ ਫਿਰ ਸਰਕਾਰੀ ਸਿਹਤ ਸੰਸਥਾਵਾਂ ਉੱਤੇ ਸੁਆਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ। -PTCNews


Top News view more...

Latest News view more...