ਬਰਨਾਲਾ ‘ਚ ਮਹਿਲਾ ਸਿਹਤ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ , ਪਟਿਆਲਾ ਹਸਪਤਾਲ ‘ਚ ਸੀ ਦਾਖ਼ਲ

ਬਰਨਾਲਾ 'ਚ ਮਹਿਲਾ ਸਿਹਤ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ , ਪਟਿਆਲਾ ਹਸਪਤਾਲ 'ਚ ਸੀ ਦਾਖ਼ਲ 

ਬਰਨਾਲਾ ‘ਚ ਮਹਿਲਾ ਸਿਹਤ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ , ਪਟਿਆਲਾ ਹਸਪਤਾਲ ‘ਚ ਸੀ ਦਾਖ਼ਲ:ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਪਿੰਡ ਲੋਹਗੜ੍ਹ ਨਾਲ ਸਬੰਧਤ ਇਕ ਮਹਿਲਾ ਸਿਹਤ ਮੁਲਾਜ਼ਮ ਦੀ ਕੋਰੋਨਾ ਵਾਇਰਸ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਏਐਨਐਮ ਪਰਮਜੀਤ ਕੌਰ ਇਸ ਸਮੇਂ ਪਿੰਡ ਕਾਲਸਾਂ ਵਿਖੇ ਸੇਵਾਵਾਂ ਨਿਭਾ ਰਹੀ ਸੀ।

ਬਰਨਾਲਾ ‘ਚ ਮਹਿਲਾ ਸਿਹਤ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ , ਪਟਿਆਲਾ ਹਸਪਤਾਲ ‘ਚ ਸੀ ਦਾਖ਼ਲ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਪਰਮਜੀਤ ਕੌਰ (52) ਪਤਨੀ ਨਿਰਭੈ ਸਿੰਘ ਵਾਸੀ ਲੋਹਗੜ੍ਹ (ਬਰਨਾਲਾ) ਪਿੰਡ ਕਾਲਸਾਂ (ਲੁਧਿਆਣਾ) ਵਿਖੇ ਏਐਨਐਮ ਵੱਜੋਂ ਸੇਵਾਵਾਂ ਨਿਭਾਅ ਰਹੀ ਸੀ। ਮ੍ਰਿਤਕ ਔਰਤ ਕੁਝ ਦਿਨ ਪਹਿਲਾਂ ਬਿਮਾਰ ਹੋਈ ਸੀ ਤੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ।

ਬਰਨਾਲਾ ‘ਚ ਮਹਿਲਾ ਸਿਹਤ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ , ਪਟਿਆਲਾ ਹਸਪਤਾਲ ‘ਚ ਸੀ ਦਾਖ਼ਲ

ਜਿੱਥੇ ਡਾਕਟਰਾਂ ਨੇ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਸੀ। ਜਿੱਥੇ ਬੀਤੀ ਰਾਤ (29 ਜੁਲਾਈ ਨੂੰ) ਉਹ ਜ਼ਿੰਦਗੀ ‘ਤੇ ਮੌਤ ਦੀ ਲੜਾਈ ਲੜਦੀ ਹੋਈ ਦਮ ਤੋੜ ਗਈ ਹੈ।

ਬਰਨਾਲਾ ‘ਚ ਮਹਿਲਾ ਸਿਹਤ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ , ਪਟਿਆਲਾ ਹਸਪਤਾਲ ‘ਚ ਸੀ ਦਾਖ਼ਲ

ਸਿਹਤ ਵਿਭਾਗ ਮਹਿਲ ਕਲਾਂ ਦੀ ਟੀਮ ਵਲੋਂ ਏਐਨਐਮ ਦੀ ਮ੍ਰਿਤਕ ਦੇਹ ਨੂੰ ਪਿੰਡ ਲੋਹਗੜ੍ਹ (ਬਰਨਾਲਾ) ਵਿਖੇ ਲਿਆਂਦਾ ਜਾ ਰਿਹਾ ਹੈ, ਜਿੱਥੇ ਹੁਣ ਤੋਂ ਕੁਝ ਸਮੇਂ ਬਾਅਦ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਦੇ ਡਾਕਟਰਾਂ ਦੀ ਟੀਮ ਦੀ ਦੇਖ-ਰੇਖ ‘ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
-PTCNews