Thu, Apr 25, 2024
Whatsapp

ਬਰਨਾਲਾ : ਦਿਓਰ ਕਈ ਦਿਨਾਂ ਤੋਂ ਭਾਬੀ 'ਤੇ ਕਰਦਾ ਰਿਹੈ ਜ਼ੁਲਮ , ਮੂੰਹ ਬੰਨ ਕੇ ਕਰਦਾ ਸੀ ਕੁੱਟਮਾਰ

Written by  Shanker Badra -- January 23rd 2020 01:36 PM
ਬਰਨਾਲਾ : ਦਿਓਰ ਕਈ ਦਿਨਾਂ ਤੋਂ ਭਾਬੀ 'ਤੇ ਕਰਦਾ ਰਿਹੈ ਜ਼ੁਲਮ , ਮੂੰਹ ਬੰਨ ਕੇ ਕਰਦਾ ਸੀ ਕੁੱਟਮਾਰ

ਬਰਨਾਲਾ : ਦਿਓਰ ਕਈ ਦਿਨਾਂ ਤੋਂ ਭਾਬੀ 'ਤੇ ਕਰਦਾ ਰਿਹੈ ਜ਼ੁਲਮ , ਮੂੰਹ ਬੰਨ ਕੇ ਕਰਦਾ ਸੀ ਕੁੱਟਮਾਰ

ਬਰਨਾਲਾ : ਦਿਓਰ ਕਈ ਦਿਨਾਂ ਤੋਂ ਭਾਬੀ 'ਤੇ ਕਰਦਾ ਰਿਹੈ ਜ਼ੁਲਮ , ਮੂੰਹ ਬੰਨ ਕੇ ਕਰਦਾ ਸੀ ਕੁੱਟਮਾਰ:ਬਰਨਾਲਾ : ਬਰਨਾਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਦਿਓਰ ਨੇ ਆਪਣੀ ਹੀ ਭਾਬੀ ਨੂੰ ਸਹੁਰੇ ਘਰ ਵਿੱਚ 10 ਦਿਨਾਂ ਕੈਦ ਕਰਕੇ ਰੱਖਿਆ ਹੋਇਆ ਸੀ ਅਤੇ ਉਸਦੀ ਕੁੱਟਮਾਰ ਕਰਦਾ ਸੀ। ਇਸ ਦੌਰਾਨ ਉਸ ਔਰਤ ਦਾ ਪਤੀ ਵੀ ਆਪਣੇ ਭਰਾ ਦਾ ਸਾਥ ਦਿੰਦਾ ਸੀ। [caption id="attachment_382513" align="aligncenter" width="300"]Barnala: man torturing the Bhabi For several days ਬਰਨਾਲਾ : ਦਿਓਰ ਕਈ ਦਿਨਾਂ ਤੋਂ ਭਾਬੀ 'ਤੇ ਕਰਦਾ ਰਿਹੈ ਜ਼ੁਲਮ , ਮੂੰਹ ਬੰਨ ਕੇ ਕਰਦਾ ਸੀ ਕੁੱਟਮਾਰ[/caption] ਜਦੋਂ ਇਸ ਪੂਰੇ ਮਾਮਲੇ ਦੀ ਖ਼ਬਰ ਬਰਨਾਲਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਘਰ ਜਾ ਕੇ ਉਕਤ ਪੀੜਤ ਔਰਤ ਨੂੰ ਉਨ੍ਹਾਂ ਹੈਵਾਨਾਂ ਦੀ ਕੈਦ 'ਚੋ ਆਜ਼ਾਦ ਕਰਵਾਇਆ ਹੈ।ਜਿਸ ਤੋਂ ਬਾਅਦ ਔਰਤ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜੇਕਰ ਅੱਜ ਪੁਲਿਸ ਉਸ ਨੂੰ ਇੱਥੋਂ ਆਜ਼ਾਦ ਨਾ ਕਰਵਾਉਂਦੀ ਤਾਂ ਉਸ ਦਾ ਦਿਓਰ ਉਸ ਨੂੰ ਜਾਨੋਂ ਮਾਰ ਦਿੰਦਾ। [caption id="attachment_382511" align="aligncenter" width="300"]Barnala: man torturing the Bhabi For several days ਬਰਨਾਲਾ : ਦਿਓਰ ਕਈ ਦਿਨਾਂ ਤੋਂ ਭਾਬੀ 'ਤੇ ਕਰਦਾ ਰਿਹੈ ਜ਼ੁਲਮ , ਮੂੰਹ ਬੰਨ ਕੇ ਕਰਦਾ ਸੀ ਕੁੱਟਮਾਰ[/caption] ਇਸ ਦੌਰਾਨ ਪੀੜਤ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਨੇ ਆਪਣੇ ਉਪਰ ਹ ਰਹੇ ਇਸ ਜ਼ੁਲਮ ਸਬੰਧੀ ਆਪਣੇ ਪਤੀ ਨੂੰ ਦੱਸਿਆ ਸੀ ਪਰ ਉਸ ਨੇ ਦਿਓਰ ਨੂੰ ਕੁੱਝ ਕਹਿਣ ਦੀ ਬਜਾਏ ਉਸ ਨੂੰ ਝਿੜਕਿਆ ਅਤੇ ਕਿਹਾ ਕਿ ਮੇਰਾ ਭਰਾ ਤਾਂ ਇੰਝ ਹੀ ਕਰੇਗਾ। ਜਿਸ ਕਰਕੇ ਉਹ ਦਸ ਦਿਨਾਂ ਤੋਂ ਆਪਣੇ ਦਿਓਰ ਦਾ ਜ਼ੁਲਮ ਸਹਿ ਰਹੀ ਸੀ। [caption id="attachment_382510" align="aligncenter" width="300"]Barnala: man torturing the Bhabi For several days ਬਰਨਾਲਾ : ਦਿਓਰ ਕਈ ਦਿਨਾਂ ਤੋਂ ਭਾਬੀ 'ਤੇ ਕਰਦਾ ਰਿਹੈ ਜ਼ੁਲਮ , ਮੂੰਹ ਬੰਨ ਕੇ ਕਰਦਾ ਸੀ ਕੁੱਟਮਾਰ[/caption] ਬਰਨਾਲਾ ਪੁਲਿਸ ਨੇ ਪੀੜਤ ਦੇ ਦਿਓਰ ਨੂੰ ਵੀ ਹਿਰਾਸਤ 'ਚ ਲਿਆ ਹੈ ਤੇ ਪੀੜਤ ਔਰਤ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...