ਪੰਜਾਬ

ਬਰਨਾਲਾ ਪੁਲਿਸ ਦੀ ਵੱਡੀ ਕਾਮਯਾਬੀ, ਨਾਜਾਇਜ਼ ਸ਼ਰਾਬ ਸਣੇ ਤਿੰਨ ਵਿਅਕਤੀ ਗ੍ਰਿਫਤਾਰ

By Riya Bawa -- October 11, 2021 5:06 pm -- Updated:October 11, 2021 5:07 pm

ਬਰਨਾਲਾ: ਬਰਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬਰਨਾਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ 'ਚ ਤਿੰਨ ਵਿਅਕਤੀ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਪਾਸੋਂ ਦੋ ਗੱਡੀਆਂ ਤੇ 51 ਪੇਟੀਆਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਬਾਰੇ SSP ਬਰਨਾਲਾ ਨੇ ਜਾਣਕਾਰੀ ਸਾਂਝਾ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਜਗਵਿੰਦਰ ਸਿੰਘ ਚੀਮਾ ਕਪਤਾਨ ਪੁਲਿਸ (ਪੀਬੀਆਈ), ਬ੍ਰਿਜ ਮੋਹਨ ਉਪ ਕਪਤਾਨ ਪੁਲਿਸ (ਡੀ) ਅਤੇ ਇੰਸ. ਬਲਜੀਤ ਸਿੰਘ ਇੰਚਾਰਜ ਸੀਆਈਏ ਬਰਨਾਲਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਸਤ ਦੌਰਾਨ ਸੰਘੇੜਾ ਤੋਂ ਤਿੰਨ ਨੌਜਵਾਨ ਬਲਜਿੰਦਰ ਦਾਸ ਉਰਫ ਬੰਟੀ ਪੁੱਤਰ ਮਿੱਠੂ ਦਾਸ ਵਾਸੀ ਧਨੌਲਾ ਖੁਰਦ , ਅਵਤਾਰ ਸਿੰਘ ਉਰਫ ਟੈਂਕਾ ਪੁੱਤਰ ਬਲਦੇਵ ਸਿੰਘ ਵਾਸੀ ਰਾਮਗੜ੍ਹੀਆ ਰੋਡ ਬਰਨਾਲਾ ਅਤੇ ਕੁਲਦੀਪ ਸਿੰਘ ਉਰਫ ਦੀਪ ਪੁੱਤਰ ਰਘਵੀਰ ਸਿੰਘ ਵਾਸੀ ਜਵੰਧਾ ਪਿੰਡੀ ਧਨੌਲਾ ਨੂੰ ਕਾਬੂ ਕੀਤਾ ਹੈ।

ਉਨ੍ਹਾਂ 'ਤੇ ਥਾਣਾ ਸਿਟੀ ਬਰਨਾਲਾ 'ਚ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਫੜੇ ਗਏ ਸ਼ਰਾਬ ਤਸਕਰਾਂ ਦੇ ਸਰਗਨਾ ਬੰਟੀ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਹਰਿਆਣਾ ਤੋਂ ਸ਼ਰਾਬ ਲਿਆ ਕੇ ਬਰਨਾਲਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੇਚ ਰਿਹਾ ਸੀ।

ਉਸਨੇ ਦੱਸਿਆ ਕਿ ਅੱਜ ਵੀ ਉਹ ਹਰਿਆਣਾ ਦੇ ਇੱਕ ਸ਼ਹਿਰ ਤੋਂ 1030 ਰੁਪਏ ਪ੍ਰਤੀ ਡੱਬਾ ਦੇ ਹਿਸਾਬ ਨਾਲ ਸ਼ਰਾਬ ਲਿਆ ਰਿਹਾ ਸੀ ਅਤੇ ਬਰਨਾਲਾ ਵਿੱਚ ਉਸਨੂੰ ਇਹ ਸ਼ਰਾਬ 1350 ਰੁਪਏ ਤੋਂ 1400 ਰੁਪਏ ਪ੍ਰਤੀ ਡੱਬਾ ਵੇਚਣੀ ਸੀ। ਉਸਨੇ ਦੱਸਿਆ ਕਿ ਪਿਛਲੇ ਦਿਨੀਂ ਵੀ ਉਸਦੇ ਖਿਲਾਫ ਸੰਗਰੂਰ ਦੇ ਪੁਲਿਸ ਸਟੇਸ਼ਨ ਵਿੱਚ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

  • Share