ਮੁੱਖ ਖਬਰਾਂ

ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਔਰਤਾਂ ਸਮੇਤ 8 ਵਿਅਕਤੀਆਂ ਨੂੰ ਕੀਤਾ ਕਾਬੂ , ਨਸ਼ੀਲੇ ਪਦਾਰਥ ਬਰਾਮਦ

By Shanker Badra -- November 30, 2021 1:19 pm

ਬਰਨਾਲਾ : ਬਰਨਾਲਾ ਪੁਲਿਸ ਨੇ ਨਸ਼ਿਆ ਦੇ ਸੌਦਾਗਰਾਂ ਨੂੰ ਦਬੋਚ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਨਸ਼ਾ ਤਸਕਰ ਔਰਤ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 400 ਗ੍ਰਾਮ ਹੈਰੋਇਨ ਸਮੇਤ ਇੱਕ ਲਗਜ਼ਰੀ ਕਾਰ ਵੀ ਬਰਾਮਦ ਕੀਤੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਬਰਨਾਲਾ ਪੁਲੀਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਇੱਕ ਪਿਸਤੌਲ 312 ਬੋਰ ਦੇਸੀ ਅਤੇ 30 ਗ੍ਰਾਮ ਹੈਰੋਇਨ ਸਮੇਤ ਦੋ ਜਿੰਦਾ ਕਾਰਤੂਸ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।

ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਔਰਤਾਂ ਸਮੇਤ 8 ਵਿਅਕਤੀਆਂ ਨੂੰ ਕੀਤਾ ਕਾਬੂ , ਨਸ਼ੀਲੇ ਪਦਾਰਥ ਬਰਾਮਦ

ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ (ਡੀ) ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ.ਆਈ. ਏ ਸਟਾਫ ਬਰਨਾਲਾ ਦੇ ਇੰਚਾਰਜ ਇੰਸ: ਬਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਰਾਣੀ ਕੌਰ, ਦਿਲਬਾਗ ਸਿੰਘ ਵਾਸੀਆਨ ਝੁਰੜ , ਰਾਜਨੀ ਬਾਲਾ ਉਰਫ ਰੋਜ਼ੀ, ਜਗਸੀਰ ਸਿੰਘ ਵਾਸੀਆਨ ਭੀਖੀ (ਮਾਨਸਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਔਰਤਾਂ ਸਮੇਤ 8 ਵਿਅਕਤੀਆਂ ਨੂੰ ਕੀਤਾ ਕਾਬੂ , ਨਸ਼ੀਲੇ ਪਦਾਰਥ ਬਰਾਮਦ

ਜਾਣਕਾਰੀ ਅਨੁਸਾਰ ਦੋਸ਼ੀ ਬਾਹਰਲੇ ਸੂਬਿਆਂ ਤੋਂ ਹੈਰੋਇਨ ਲਿਆ ਕੇ ਬਰਨਾਲਾ , ਮਾਨਸਾ, ਬਠਿੰਡਾ ਦੇ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ, ਜਿੰਨਾਂ ਦੇ ਖਿਲਾਫ਼ ਮੁਕੱਦਮਾ ਥਾਣਾ ਧਨੌਲਾ ਦਰਜ ਕੀਤਾ ਗਿਆ। ਸੀ.ਆਈ.ਏ ਸਟਾਫ ਬਰਨਾਲਾ ਨੇ ਪੁਲਿਸ ਪਾਰਟੀ ਸਮੇਤ ਇੱਕ ਕਾਰ ਵਿੱਚੋਂ ਇਨ੍ਹਾਂ ਚਾਰਾਂ ਨੂੰ ਬਰਨਾਲਾ ਧਨੌਲਾ ਮੁੱਖ ਸੜਕ 'ਤੇ ਪਿੰਡ ਰਾਜਗੜ੍ਹ ਤੋਂ ਗ੍ਰਿਫ਼ਤਾਰ ਕਰਕੇ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਡੁੰਘਾਈ ਨਾਲ ਪੁੱਛ-ਗਿੱਛ ਕਰਕੇ ਇਹਨਾਂ ਦੇ ਹੋਰ ਸਾਥੀਆਂ ਦਾ ਪਤਾ ਲਾਇਆ ਜਾ ਰਿਹਾ ਹੈ।

ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਔਰਤਾਂ ਸਮੇਤ 8 ਵਿਅਕਤੀਆਂ ਨੂੰ ਕੀਤਾ ਕਾਬੂ , ਨਸ਼ੀਲੇ ਪਦਾਰਥ ਬਰਾਮਦ

ਉਕਤ ਦੋਸਣ ਰਾਣੀ ਕੌਰ ਦੇ ਖਿਲਾਫ ਪਹਿਲਾਂ ਵੀ ਬਰਨਾਲਾ ਅਤੇ ਮਲੋਟ ਦੇ ਵੱਖ -ਵੱਖ ਥਾਣਿਆਂ ਵਿੱਚ ਨਸ਼ਿਆ ਦੇ ਅੱਠ ਪਰਚੇ ਦਰਜ ਹਨ। ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਬਰਨਾਲਾ ਨੇ ਪੁਲਿਸ ਪਾਰਟੀ ਸਮੇਤ ਲਵਪ੍ਰੀਤ ਸਿੰਘ ਉਰਫ਼ ਲਵੀ, ਮਨਦੀਪ ਸਿੰਘ ਉਰਫ ਕਾਲੀ ਵਾਸੀਆਣ ਕਲਿਆਣ ਅਤੇ ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਮਹੋਲੀ ਖੁਰਦ (ਮਲੇਰਕੋਟਲਾ) ਨੂੰ ਕਰਮਗੜ ਦੀ ਸੜਕ ਤੋਂ ਮੋਟਰ-ਸਾਈਕਲ ਸਮੇਤ ਕਾਬੂ ਕਰਕੇ ਪਿਸਟਲ 32 ਬੋਰ ਦੇਸੀ, ਇੱਕ ਪਿਸਤੌਲ 315 ਬੋਰ ਦੇਸੀ, 2 ਜ਼ਿੰਦਾ ਕਾਰਤੂਸ, ਹੈਰੋਇਨ ਬਰਾਮਦ ਕੀਤੀ ਹੈ। ਉਕਤ ਦੋਸੀਆਂ ਦੇ ਖਿਲਾਫ ਮੁਕੱਦਮਾ ਥਾਣਾ ਠੁੱਲੀਵਾਲ ਵਿਖੇ ਦਰਜ ਕੀਤਾ ਗਿਆ।
-PTCNews

  • Share