ਬਰਨਾਲਾ ਪੁਲਿਸ ਨੇ ਇੱਕ ਲੱਖ ਨਸ਼ੀਲਿਆਂ ਗੋਲੀਆਂ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

Barnala police one lakh Drugs Tablets Including Two Drug smuggler Arrested
ਬਰਨਾਲਾ ਪੁਲਿਸ ਨੇ ਇੱਕ ਲੱਖ ਨਸ਼ੀਲਿਆਂ ਗੋਲੀਆਂ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਬਰਨਾਲਾ ਪੁਲਿਸ ਨੇ ਇੱਕ ਲੱਖ ਨਸ਼ੀਲਿਆਂ ਗੋਲੀਆਂ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ:ਬਰਨਾਲਾ : ਬਰਨਾਲਾ ਪੁਲਿਸ ਨੇ ਅੱਜ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਇਕ ਲੱਖ ਨਸ਼ੀਲੀ ਗੋਲੀਆਂ ਦੀ ਖੇਪ ਸਮੇਤ ਕਾਬੂ ਕੀਤਾ ਹੈ। ਇਸ ਦੌਰਾਨ ਬਰਨਾਲਾ ਦੇ ਐਸਪੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਨੇ ਜਦੋਂ ਨਾਕਾਬੰਦੀ ਦੌਰਾਨ ਇਨ੍ਹਾਂ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ ਇਕ ਲੱਖ ਨਸ਼ੀਲਾ ਪਦਾਰਥ ਬਰਾਮਦ ਹੋਇਆ ਅਤੇ ਇਕ ਕਾਰ ਵੀ ਬਰਾਮਦ ਕੀਤੀ ਗਈ।

Barnala police one lakh Drugs Tablets Including Two Drug smuggler Arrested
ਬਰਨਾਲਾ ਪੁਲਿਸ ਨੇ ਇੱਕ ਲੱਖ ਨਸ਼ੀਲਿਆਂ ਗੋਲੀਆਂ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਜਾਣਕਾਰੀ ਅਨੁਸਾਰ ਇਹ ਨਸ਼ਾ ਤਸਕਰ ਦਿੱਲੀ ਤੋਂ ਨਸ਼ੀਲਿਆਂ ਗੋਲੀਆਂ ਲਿਆ ਕੇ ਬਰਨਾਲਾ, ਸੰਗਰੂਰ, ਸੁਨਾਮ, ਧੂਰੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਲੋਕਾਂ ਨੂੰ ਨਸ਼ਾ ਵੇਚਦੇ ਸਨ। ਇਨ੍ਹਾਂ ਨਸ਼ਾ ਤਸਕਰਾਂ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਉਨ੍ਹਾਂ ਦਾ ਇੱਕ ਸਾਥੀ ਅਜੇ ਵੀ ਫਰਾਰ ਹੈ, ਜਿਸ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

Barnala police one lakh Drugs Tablets Including Two Drug smuggler Arrested
ਬਰਨਾਲਾ ਪੁਲਿਸ ਨੇ ਇੱਕ ਲੱਖ ਨਸ਼ੀਲਿਆਂ ਗੋਲੀਆਂ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਇਸ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨਸ਼ਾ ਤਸਕਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਬੰਟੀ ਨਾਮਕ ਵਿਅਕਤੀ ਦੀਆਂ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਦਾ ਸੀ ਅਤੇ ਉਹ ਨਸ਼ੀਲੀ ਗੋਲੀਆਂ ਸੋਨੀਪਤ ਤੋਂ ਲੈ ਕੇ ਆਇਆ ਸੀ ਅਤੇ ਉਹ ਇਨ੍ਹਾਂ ਗੋਲੀਆਂ ਦੀ ਬਰਨਾਲਾ ਵਿਖੇ ਸਪਲਾਈ ਕਰਨ ਆਇਆ ਸੀ।
-PTCNews