ਬਰਨਾਲਾ :ਚੋਰਾਂ ਨੇ ਪੁਲਿਸ ਥਾਣੇ ਦੇ ਅੰਦਰ ਦੀ ਕੰਧ ਨੂੰ ਪਾੜ ਲਗਾ ਕੇ 3 ਦੁਕਾਨਾਂ ‘ਚ ਕੀਤੀ ਚੋਰੀ

Barnala: Police station Wall Break 3 shops Theft
ਬਰਨਾਲਾ : ਚੋਰਾਂ ਨੇ ਪੁਲਿਸ ਥਾਣੇ ਦੇ ਅੰਦਰ ਦੀ ਕੰਧ ਨੂੰ ਪਾੜ ਲਗਾ ਕੇ 3 ਦੁਕਾਨਾਂ 'ਚ ਕੀਤੀ ਚੋਰੀ

ਬਰਨਾਲਾ :ਚੋਰਾਂ ਨੇ ਪੁਲਿਸ ਥਾਣੇ ਦੇ ਅੰਦਰ ਦੀ ਕੰਧ ਨੂੰ ਪਾੜ ਲਗਾ ਕੇ 3 ਦੁਕਾਨਾਂ ‘ਚ ਕੀਤੀ ਚੋਰੀ:ਬਰਨਾਲਾ : ਬਰਨਾਲਾ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਕਿ ਬੀਤੀ ਰਾਤ ਚੋਰਾਂ ਨੇ ਥਾਣਾ ਸਦਰ ਦੇ ਅੰਦਰ ਦੀ ਕੰਧ ਨੂੰ ਪਾੜ ਲਗਾ ਕੇ ਤਿੰਨ ਦੁਕਾਨਾਂ ਵਿੱਚੋਂ ਚੋਰੀ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਹਿਰ ਅੰਦਰ ਆਮ ਲੋਕਾਂ ਦੀ ਰਾਖੀ ਕਰਨ ਵਾਲੀ ਪੁਲੀਸ ਦੇ ਨੱਕ ਹੇਠ ਹੋਈ ਚੋਰੀ ਨੇ ਜਿਥੇ ਪੁਲਿਸ ਦੀ ਚੋਕਸੀ ਉਪਰ ਸਵਾਲ ਖੜੇ ਕੀਤੇ ਹਨ, ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬਰਨਾਲਾ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ।

Barnala: Police station Wall Break 3 shops Theft

ਬਰਨਾਲਾ : ਚੋਰਾਂ ਨੇ ਪੁਲਿਸ ਥਾਣੇ ਦੇ ਅੰਦਰ ਦੀ ਕੰਧ ਨੂੰ ਪਾੜ ਲਗਾ ਕੇ 3 ਦੁਕਾਨਾਂ ‘ਚ ਕੀਤੀ ਚੋਰੀ

ਜਾਣਕਾਰੀ ਅਨੁਸਾਰ ਚੋਰਾਂ ਨੇ ਰਾਤ ਸਮੇਂ ਥਾਣੇ ਅੰਦਰ ਦਾਖਲ ਹੋ ਕੇ ਪਹਿਲਾਂ ਤਾਂ ਇੱਕ ਦੁਕਾਨ ਦੀ ਪਿਛਲੀ ਕੰਧ ਵਿੱਚ ਪਾੜ ਲਗਾਇਆ ਅਤੇ ਫਿਰ ਦੋ ਦੁਕਾਨਾਂ ਵਿੱਚ ਵੱਖ -ਵੱਖ ਸਮਾਨ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਦਾ ਉਹਨਾਂ ਨੂੰ ਸਵੇਰੇ ਦੁਕਾਨ ਖੋਲ੍ਹਣ ਉਪਰੰਤ ਪਤਾ ਲੱਗਿਆ।ਉਹਨਾਂ ਦੱਸਿਆ ਕਿ ਦੁਕਾਨਾਂ ਅੰਦਰ ਸਮਾਨ ਇਧਰ ਉਧਰ ਖਿਲਰਿਆ ਹੋਇਆ ਸੀ ਅਤੇ ਸਮਾਨ ਸਮੇਤ ਕੁਝ ਨਕਦੀ ਦੀ ਚੋਰੀ ਹੈ।

Barnala: Police station Wall Break 3 shops Theft

ਬਰਨਾਲਾ : ਚੋਰਾਂ ਨੇ ਪੁਲਿਸ ਥਾਣੇ ਦੇ ਅੰਦਰ ਦੀ ਕੰਧ ਨੂੰ ਪਾੜ ਲਗਾ ਕੇ 3 ਦੁਕਾਨਾਂ ‘ਚ ਕੀਤੀ ਚੋਰੀ

ਉਹਨਾਂ ਪੁਲਿਸ ਦੀ ਕਾਰਗੁਜਾਰੀ ਉਪਰ ਸਵਾਲ ਖੜੇ ਕਰਦਿਆਂ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਨੇ ਪਾੜ ਲਗਾ ਕੇ ਤਿੰਨ ਦੁਕਾਨਾਂ ਵਿੱਚੋਂ ਚੋਰੀ ਕੀਤੀ ਹੈ।ਉਹਨਾਂ ਦੱਸਿਆ ਕਿ ਚੋਰੀ ਕਰਨ ਵਾਲੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆ ਦੀ ਫੁਟੇਜ਼ ਸਬੰਧੀ ਵੀ ਪੜ੍ਹਤਾਲ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।
-PTCNews