ਬਰਨਾਲਾ ਪੁਲਿਸ ਨੇ 100 ਪੇਟੀਆਂ ਸ਼ਰਾਬ ਸਣੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

Barnala

ਬਰਨਾਲਾ ਪੁਲਿਸ ਨੇ 100 ਪੇਟੀਆਂ ਸ਼ਰਾਬ ਸਣੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ,ਬਰਨਾਲਾ: ਬਰਨਾਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ 2 ਨਸ਼ਾ ਤਸਕਰਾਂ ਨੂੰ 100 ਪੇਟੀਆਂ ਸ਼ਰਾਬ ਸਣੇ ਦਬੋਚਿਆ। ਇਸ ਦੌਰਾਨ ਪੁਲਿਸ ਨੇ ਦੋਹਾਂ ਤੋਂ ਦੇਸ਼ੀ ਸ਼ਰਾਬ ਅਤੇ ਇੱਕ ਕੈਂਟਰ ਵੀ ਬਰਾਮਦ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਫੜ੍ਹੇ ਗਏ ਵਿਅਕਤੀ ਚੰਡੀਗੜ੍ਹ ਦੇ 21 ਸੈਕਟਰ ਤੋਂ ਸ਼ਰਾਬ ਲਿਆ ਕੇ ਬਰਨਾਲਾ ਦੇ ਪਿੰਡਾਂ ‘ਚ ਵੇਚਦੇ ਸਨ। ਫਿਲਹਾਲ ਪੁਲਿਸ ਨੇ ਦੋਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

-PTC News