ਹਾਦਸੇ/ਜੁਰਮ

ਪਤੀ ਦਾ ਸ਼ਰਮਨਾਕ ਕਾਰਾ, ਨਾਜਾਇਜ਼ ਸੰਬੰਧਾਂ ਤੋਂ ਰੋਕਣ 'ਤੇ ਪਤਨੀ ਦਾ ਕੀਤਾ ਕਤਲ

By Jashan A -- July 06, 2019 3:07 pm -- Updated:Feb 15, 2021

ਪਤੀ ਦਾ ਸ਼ਰਮਨਾਕ ਕਾਰਾ, ਨਾਜਾਇਜ਼ ਸੰਬੰਧਾਂ ਤੋਂ ਰੋਕਣ 'ਤੇ ਪਤਨੀ ਦਾ ਕੀਤਾ ਕਤਲ,ਬਰਨਾਲਾ: ਬਰਨਾਲਾ ਦੇ ਪਿੰਡ ਉੱਗੋਕੇ ਵਿਖੇ ਨਜ਼ਾਇਜ ਸਬੰਧਾਂ ਦੇ ਚਲਦੇ ਇਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਆਪਣੇ ਵੱਡੇ ਪੁੱਤਰ ਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ।ਜਿਸ ਤੋਂ ਬਾਅਦ ਮ੍ਰਿਕਤਾਂ ਨੂੰ ਦੀ ਦੇਹ ਨੂੰ ਬਰਨਾਲਾ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ।

ਮ੍ਰਿਤਕਾ ਦੀ ਪਹਿਚਾਣ ਮਨਦੀਪ ਕੌਰ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਦਾ ਪਿੰਡ ਉਗੋਕੇ ਵਾਸੀ ਸੈਂਬਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਨੂੰ 22 ਸਾਲ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਸੈਂਬਰ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਉਸਦੇ ਪਿੰਡ ਦੀ ਇਕ ਔਰਤ ਦੇ ਨਾਲ ਨਜ਼ਾਇਜ ਸਬੰਧ ਸਨ।ਜਿਸਦੇ ਚੱਲਦੇ ਸੈਂਬਰ ਸਿੰਘ ਅਤੇ ਉਸਦੀ ਪਤਨੀ ਵਿੱਚ ਝਗੜਾ ਹੁੰਦਾ ਰਹਿੰਦਾ ਸੀ।

ਹੋਰ ਪੜ੍ਹੋ:ਕਰਜ਼ੇ ਤੋਂ ਤੰਗ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਸ਼ਾਮ ਸੈਂਬਰ ਨੇ ਲੱਕੜ ਦੇ ਬਾਲੇ ਨਾਲ ਆਪਣੀ ਪਤਨੀ ਦੇ ਸਿਰ 'ਤੇ ਹਮਲਾ ਕਰ ਦਿੱਤਾ ਅਤੇ ਘਰ ਵਿੱਚ ਮੌਜੂਦ ਆਪਣੇ ਬੇਟੇ ਨੂੰ ਵੀ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ।

ਜਿਸ ਤੋਂ ਬਾਅਦ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਤਪਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਮਨਦੀਪ ਕੌਰ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦੇ ਬਿਆਨ ਉਪਰ ਮੁਲਜ਼ਮ ਸੈਂਬਰ ਸਿੰਘ ਅਤੇ ਇਕ ਔਰਤ ਉਪਰ ਕਤਲ ਦਾ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share