ਮੁੱਖ ਖਬਰਾਂ

ਡੋਮ ਭਾਈਚਾਰੇ ਦੀਆਂ ਔਰਤਾਂ ਖਿਲਾਫ ਟਿੱਪਣੀ ਕਰ ਬੁਰੇ ਫਸੇ ਬੱਬੂ ਮਾਨ, ਮਾਮਲਾ ਦਰਜ

By Jashan A -- January 10, 2020 9:08 am -- Updated:January 10, 2020 4:30 pm

ਡੋਮ ਭਾਈਚਾਰੇ ਦੀਆਂ ਔਰਤਾਂ ਖਿਲਾਫ ਟਿੱਪਣੀ ਕਰ ਬੁਰੇ ਫਸੇ ਬੱਬੂ ਮਾਨ, ਮਾਮਲਾ ਦਰਜ,ਭਦੌੜ: ਪੰਜਾਬੀ ਗਾਇਕ ਬੱਬੂ ਮਾਨ ਡੋਮ ਭਾਈਚਾਰੇ ਖਿਲਾਫ ਟਿੱਪਣੀ ਕਰਨ ਦੇ ਮਾਮਲੇ 'ਚ ਬੁਰੇ ਫਸ ਗਏ ਹਨ। ਬੱਬੂ ਮਾਨ ਵਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਡੋਮ ਭਾਈਚਾਰੇ ਦੀਆਂ ਔਰਤਾਂ ਵਿਰੁੱਧ ਇਕ ਅਪਮਾਨਯੋਗ ਟਿੱਪਣੀ ਕੀਤੀ ਗਈ ਹੈ।

Babbu Maanਜਿਸ ਦੌਰਾਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਥਾਣਾ ਭਦੌੜ 'ਚ ਡੋਮ ਭਾਈਚਾਰੇ ਵੱਲੋਂ ਬੱਬੂ ਮਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਹੋਰ ਪੜ੍ਹੋ: ਲੁਧਿਆਣਾ ਹਾਦਸਾ: ਫੈਕਟਰੀ ਦਾ ਮਾਲਕ ਹੋਇਆ ਗ੍ਰਿਫਤਾਰ

Babbu Maanਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਡੋਮ ਭਾਈਚਾਰੇ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਭਦੌੜ ਵਿੱਚ ਡੋਮ ਭਾਈਚਾਰੇ ਨੇ ਬੱਬੂ ਮਾਨ ਖਿਲਾਫ ਇਕੱਠ ਕੀਤਾ ਸੀ ਤੇ ਉਸ ਦਾ ਜੰਮ ਕੇ ਵਿਰੋਧ ਕੀਤਾ ਸੀ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

 

  • Share