ਕਾਰ ਤੇ ਬਲੈਰੋ ਗੱਡੀ ਦੀ ਭਿਆਨਕ ਟੱਕਰ, 1 ਦੀ ਮੌਤ

By Jashan A - June 03, 2019 9:06 pm

ਕਾਰ ਤੇ ਬਲੈਰੋ ਗੱਡੀ ਦੀ ਭਿਆਨਕ ਟੱਕਰ, 1 ਦੀ ਮੌਤ,ਬਰਨਾਲਾ: ਬਰਨਾਲਾ 'ਚ ਕਾਰ ਤੇ ਬੁਲੈਰੋ ਗੱਡੀ ਦੀ ਆਪਸੀ ਟੱਕਰ ਦੌਰਾਨ ਇਕ ਮਿਸਤਰੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੋਮਾ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਲੁਧਿਆਣਾ 'ਚ ਇਕ ਖਰਾਬ ਕਾਰ ਨੂੰ ਠੀਕ ਕਰਨ ਲਈ ਬਰਨਾਲਾ ਤੋਂ ਲੁਧਿਆਣਾ ਗਿਆ ਸੀ।

ਹੋਰ ਪੜ੍ਹੋ:ਰੇਲਵੇ ਟਰੈਕ ‘ਤੇ ਬੈਠ ਕੇ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

ਜਦੋਂ ਉਹ ਕਾਰ ਠੀਕ ਕਰ ਕੇ ਉਸ ਗੱਡੀ 'ਚ ਵਾਪਸ ਬਰਨਾਲਾ ਆ ਰਿਹਾ ਸੀ ਤਾਂ ਜਦ ਉਸ ਦੀ ਗੱਡੀ ਵਜੀਦਕੇ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਬਲੈਰੋ ਨਾਲ ਉਸ ਦੀ ਟੱਕਰ ਹੋ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ।

-PTC News

adv-img
adv-img