ਹਾਦਸੇ/ਜੁਰਮ

ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਪਤੀ ਦੀ ਮੌਤ, ਪਤਨੀ ਜ਼ਖਮੀ

By Jashan A -- July 06, 2019 6:07 pm -- Updated:Feb 15, 2021

ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਪਤੀ ਦੀ ਮੌਤ, ਪਤਨੀ ਜ਼ਖਮੀ,ਬਰਨਾਲਾ: ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਸੂਬੇ ਦੇ ਕਈ ਲੋਕ ਸੜਕੀ ਹਾਦਸਿਆਂ 'ਚ ਆਪਣੀਆਂ ਜਾਨਾ ਗਵਾ ਚੁੱਕੇ ਹਨ।

ਅਜਿਹਾ ਹੀ ਇੱਕ ਹੋਰ ਦਿਲ ਨੂੰ ਕੰਬਾਉਣ ਵਾਲਾ ਸੜਕ ਹਾਦਸਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਨਜ਼ਦੀਕ ਵਾਪਰਿਆ ਹੈ। ਜਿਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸ਼ਮੀਰ ਸਿੰਘ ਵਜੋਂ ਹੋਈ ਹੈ।

ਹੋਰ ਪੜ੍ਹੋ:ਬਰਨਾਲਾ: ਸੜਕ ਹਾਦਸੇ ਦੌਰਾਨ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਮਿਲੀ ਜਾਣਕਾਰੀ ਮੁਤਾਬਕ ਸ਼ਮੀਰ ਸਿੰਘ ਵਾਸੀ ਸਾਗਰ (ਜ਼ਿਲਾ ਪਟਿਆਲਾ) ਆਪਣੀ ਪਤਨੀ ਪਰਮਜੀਤ ਕੌਰ ਨਾਲ ਆਪਣੀ ਗੱਡੀ 'ਤੇ ਸਵਾਰ ਹੋ ਕੇ ਰਾਏਕੋਟ ਵਾਲੇ ਪਾਸਿਓਂ ਬਰਨਾਲਾ ਵੱਲ ਆ ਰਿਹਾ ਸੀ।

ਰਸਤੇ ਵਿਚ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਵਜੀਦਕੇ ਖੁਰਦ ਦੇ ਨਜ਼ਦੀਕ ਗੱਡੀ ਬੇਕਾਬੂ ਹੋ ਕੇ ਦਰੱਖਤ ਵਿਚ ਵੱਜੀ। ਜਿਸ ਦੌਰਾਨ ਪਤੀ ਦੀ ਮੌਤ ਹੋ ਜਦਕਿ ਪਤਨੀ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

-PTC News