Fri, Apr 19, 2024
Whatsapp

ਜਨਮ ਦਿਨ ਮਨਾ ਕੇ ਘਰ ਜਾ ਰਿਹਾ ਸੀ ਨੌਜਵਾਨ, ਸੜਕ ਹਾਦਸੇ 'ਚ ਹੋਈ ਮੌਤ

Written by  Jashan A -- November 08th 2019 10:22 AM
ਜਨਮ ਦਿਨ ਮਨਾ ਕੇ ਘਰ ਜਾ ਰਿਹਾ ਸੀ ਨੌਜਵਾਨ, ਸੜਕ ਹਾਦਸੇ 'ਚ ਹੋਈ ਮੌਤ

ਜਨਮ ਦਿਨ ਮਨਾ ਕੇ ਘਰ ਜਾ ਰਿਹਾ ਸੀ ਨੌਜਵਾਨ, ਸੜਕ ਹਾਦਸੇ 'ਚ ਹੋਈ ਮੌਤ

ਜਨਮ ਦਿਨ ਮਨਾ ਕੇ ਘਰ ਜਾ ਰਿਹਾ ਸੀ ਨੌਜਵਾਨ, ਸੜਕ ਹਾਦਸੇ 'ਚ ਹੋਈ ਮੌਤ,ਬਰਨਾਲਾ: ਪੰਜਾਬ 'ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਬਰਨਾਲਾ 'ਚ ਵਾਪਰਿਆ ਹੈ। ਜਿਥੇ ਇੱਕ ਨੌਜਵਾਨ ਦੀ ਮੌਤ ਹੋ ਗਈ। Road Accidentਮ੍ਰਿਤਕ ਦੀ ਪਹਿਚਾਣ ਸੁਖਬੀਰ ਸਿੰਘ (23) ਉਰਫ਼ ਪੰਜਾਬ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਖੁੱਡੀ ਖ਼ੁਰਦ ਵਜੋਂ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਨੌਜਵਾਨ ਸੁਖਬੀਰ ਸਿੰਘ ਆਪਣੇ ਭਰਾ ਅਤੇ ਮਾਮੇ ਦੇ ਲੜਕੇ ਨਾਲ ਆਪਣਾ ਜਨਮ ਦਿਨ ਧਨੌਲਾ ਤੋਂ ਮਨਾ ਕੇ ਪਿੰਡ ਖੁੱਡੀ ਖ਼ੁਰਦ ਨੂੰ ਆ ਰਿਹਾ ਸੀ ਤਾਂ ਬਰਨਾਲਾ ਟੀ ਪੁਆਇੰਟ 'ਤੇ ਹਾਦਸਾ ਵਾਪਰ ਗਿਆ। ਹੋਰ ਪੜ੍ਹੋ:ਅਮਰੀਕਾ 'ਚ ਵੱਡੀ ਵਾਰਦਾਤ, ਕਰੋੜਾਂ ਦੇ ਲਾਲਚ 'ਚ ਸਹੇਲੀ ਦਾ ਕੀਤਾ ਕਤਲ Road Accidentਉਸ ਦੇ ਨਾਲ ਦੋ ਹੋਰ ਨੌਜਵਾਨ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪਿੰਡ ਅਤੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ।ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। -PTC News


Top News view more...

Latest News view more...