Sat, Apr 20, 2024
Whatsapp

ਬਰਨਾਲਾ: ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ, ਭਾਈ ਲੌਂਗੋਵਾਲ ਨੇ ਕੀਤਾ ਉਦਘਾਟਨ

Written by  Jashan A -- January 21st 2019 05:37 PM
ਬਰਨਾਲਾ: ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ, ਭਾਈ ਲੌਂਗੋਵਾਲ ਨੇ ਕੀਤਾ ਉਦਘਾਟਨ

ਬਰਨਾਲਾ: ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ, ਭਾਈ ਲੌਂਗੋਵਾਲ ਨੇ ਕੀਤਾ ਉਦਘਾਟਨ

ਬਰਨਾਲਾ: ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ, ਭਾਈ ਲੌਂਗੋਵਾਲ ਨੇ ਕੀਤਾ ਉਦਘਾਟਨ,ਬਰਨਾਲਾ: ਬਰਨਾਲਾ ਦੇ ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿੱਚ 289 ਸਾਲ ਪੁਰਾਣੇ ਸਰੋਵਰ ਦਾ ਪੁਨਰ ਨਿਰਮਾਣ ਕਰਵਾਇਆ ਗਿਆ ਜਿਸ ਦਾ ਉਦਘਾਟਨ ਐਸ ਜੀ ਪੀ ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਗਿਆ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਲੌਂਗੋਵਾਲ ਨੇ ਕਿਹਾ ਕਿ ਇਹ ਤਪ ਅਸਥਾਨ ਸਿੱਖਾਂ ਲਈ ਬਹੁਤ ਮਹੱਤਵ ਰੱਖਦਾ ਹੈ ਜਿਸ ਦਾ ਇਕ ਸਾਲ ਦੇ ਸਮੇਂ ਅੰਦਰ ਦੁਬਾਰਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਇਸ ਵਿੱਚ ਪੰਜ ਪਵਿਤਰ ਸਥਾਨਾਂ ਦਾ ਜਲ ਪਾ ਕੇ ਸੰਗਤਾਂ ਲਈ ਖੌਲ ਦਿੱਤਾ ਗਿਆ ਹੈ। [caption id="attachment_243515" align="aligncenter" width="300"]sgpc ਬਰਨਾਲਾ: ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ, ਭਾਈ ਲੌਂਗੋਵਾਲ ਨੇ ਕੀਤਾ ਉਦਘਾਟਨ[/caption] ਉਹਨਾਂ ਕਰਤਾਰਪੁਰ ਕੋਰੀਡੋਰ ਉੱਤੇ ਬੋਲਦੇ ਹੋਏ ਨੇ ਕਿਹਾ ਕਿ ਸਿੱਖਾਂ ਲਈ ਇਹ ਕੋਰੀਡੋਡ ਬਹੁਤ ਮਹੱਤਵ ਰੱਖਦਾ ਹੈ। ਜਿਸ ਲਈ ਦੋਵਾਂ ਦੇਸ਼ਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਇਸ ਕਾਰਿਡੋਰ ਲਈ ਭਾਰਤ ਦੀ ਤਰਫ ਦੇ ਹਿੱਸੇ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ।ਇਸ ਗੱਲ ਦੀ ਤੱਸਲੀ ਉਨ੍ਹਾ ਨੂੰ ਆਪ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਦਿੱਤੀ ਹੈ। [caption id="attachment_243516" align="aligncenter" width="300"]sgpc ਬਰਨਾਲਾ: ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ, ਭਾਈ ਲੌਂਗੋਵਾਲ ਨੇ ਕੀਤਾ ਉਦਘਾਟਨ[/caption] ਉਹਨਾਂ ਕਿਹਾ ਕਿ ੧੯੮੪ ਸਿੱਖ ਕਤਲੇਆਮ ਵਿੱਚ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਕੀਲ ਐਸ ਐਸ ਫੂਲਕਾਂ ਅਤੇ ਹੋਰ ਵਕੀਲਾਂ ਦਾ ਐਸਜੀਪੀਸੀ ਵਲੋਂ ੨੬ ਜਨਵਰੀ ਨੂੰ ਦਰਬਾਰ ਸਾਹਿਬ ਵਿੱਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕੀਤਾ ਜਾਵੇਗਾ। [caption id="attachment_243517" align="aligncenter" width="300"]sgpc ਬਰਨਾਲਾ: ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ, ਭਾਈ ਲੌਂਗੋਵਾਲ ਨੇ ਕੀਤਾ ਉਦਘਾਟਨ[/caption] ਉਹਨਾਂ ਸੰਸਦ ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਮੁੱਦੇ ਉੱਤੇ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਛੱਡ ਕੇ ਵਧੀਆ ਕਦਮ ਚੁੱਕਿਆ ਹੈ ਅਤੇ ਰਾਜਨੀਤਕ ਵਿਅਕਤੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਉਸਨੂੰ ਸ਼ਰਾਬ ਨਹੀ ਪੀਣੀ ਚਾਹੀਦਾ ਫੇਰ ਹੀ ਉਹ ਦੂਜਿਆ ਦਾ ਪ੍ਰੇਰਣਾ ਦਾਇਕ ਬਣ ਸਕਦਾ ਹੈ। -PTC News


Top News view more...

Latest News view more...