ਮੁੱਖ ਖਬਰਾਂ

ਬਰਨਾਲਾ 'ਚ ਪਰਾਲੀ ਦੇ ਧੂੰਏ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ, 4 ਮੌਤਾਂ, ਕਈ ਜ਼ਖਮੀ

By Jashan A -- November 03, 2019 10:29 am

ਬਰਨਾਲਾ 'ਚ ਪਰਾਲੀ ਦੇ ਧੂੰਏ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ, 4 ਮੌਤਾਂ, ਕਈ ਜ਼ਖਮੀ,ਬਰਨਾਲਾ: ਪੰਜਾਬ 'ਚ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੂਬੇ 'ਚ ਜਿਥੇ ਤੇਜ਼ ਰਫ਼ਤਾਰ ਕਾਰਨ ਸੜਕੀ ਹਾਦਸੇ ਵਾਪਰ ਰਹੇ ਹਨ, ਉਥੇ ਹੀ ਹੁਣ ਪਰਾਲੀ ਦੇ ਧੂੰਏ ਕਾਰਨ ਵੀ ਹਾਦਸਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

Barnalaਜਿਸ ਦੇ ਤਾਜ਼ਾ ਮਾਮਲੇ ਬਰਨਾਲਾ ਤੋਂ ਸਾਹਮਣੇ ਆਏ ਹਨ, ਜਿਥੇ ਪਰਾਲੀ ਦੇ ਧੂੰਏ ਕਾਰਨ ਇੱਕੋ ਦਿਨ ਕਈ ਹਾਦਸੇ ਵਾਪਰ ਗਏ ਹਨ, ਜਿਨ੍ਹਾਂ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Barnalaਪਹਿਲਾ ਹਾਦਸਾ ਸੇਖਾ ਰੋਡ 'ਤੇ ਦੇਰ ਰਾਤ ਵਾਪਰਿਆ, ਜਿਥੇ ਇਕ ਇਨੋਵਾ ਗੱਡੀ ਟਰੱਕ ਨਾਲ ਟਕਰਾ ਗਈ, ਜਿਸ 'ਚ 1 ਬੱਚੇ ਸਮੇਤ 3 ਲੋਕਾਂ ਦੀ ਮੌਕੇ' ਤੇ ਹੀ ਮੌਤ ਹੋ ਗਈ। ਦੂਜਾ ਹਾਦਸਾ ਬਰਨਾਲਾ ਦੀ ਸਬ ਜੇਲ ਦੇ ਨੇੜੇ ਹੋਇਆ ਜਿੱਥੇ ਕਈ ਵਾਹਨ ਅੱਗੇ-ਪਿੱਛੇ ਟਕਰਾ ਗਏ ਜਿਸ 'ਚ ਤਕਰੀਬਨ 2 ਲੋਕ ਜ਼ਖਮੀ ਹੋ ਗਏ।

Barnalaਜਦੋਂ ਕਿ ਇਕ ਹੋਰ ਹਾਦਸਾ ਪੱਤੀ ਰੋਡ 'ਤੇ ਵਾਪਰਿਆ, ਜਿਥੇ ਇਕ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ, ਜਿਸ 'ਚ ਮੋਟਰਸਾਈਕਲ ਸਵਾਰ ਦੀ ਵੀ ਮੌਤ ਹੋ ਗਈ। ਇਹਨਾਂ ਹਾਦਸਿਆਂ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

  • Share