ਵਿਆਹ ਸਮਾਗਮ ‘ਚ ਮੱਛੀ ਦੇ ਪਕੌੜਿਆਂ ਨੂੰ ਲੈ ਕੇ ਹੋਇਆ ਹੰਗਾਮਾ , ਗਰਮ ਤੇਲ ਦੀ ਕੜਾਹੀ ਵੇਟਰ ‘ਤੇ ਪਲਟੀ

Barnala Road Dhanaula Palace Fish Fight
ਵਿਆਹ ਸਮਾਗਮ 'ਚ ਮੱਛੀ ਦੇ ਪਕੌੜਿਆਂ ਨੂੰ ਲੈ ਕੇ ਹੋਇਆ ਹੰਗਾਮਾ , ਗਰਮ ਤੇਲ ਦੀ ਕੜਾਹੀਵੇਟਰ 'ਤੇ ਪਲਟੀ 

ਵਿਆਹ ਸਮਾਗਮ ‘ਚ ਮੱਛੀ ਦੇ ਪਕੌੜਿਆਂ ਨੂੰ ਲੈ ਕੇ ਹੋਇਆ ਹੰਗਾਮਾ , ਗਰਮ ਤੇਲ ਦੀ ਕੜਾਹੀ ਵੇਟਰ ‘ਤੇ ਪਲਟੀ:ਬਰਨਾਲਾ : ਬਰਨਾਲਾ ਦੇ ਧਨੌਲਾ ਰੋਡ ‘ਤੇ ਸਥਿਤ ਮੈਰੀਲੈਂਡ ਪੈਲੇਸ ਵਿਚ ਕੇਟਰਿੰਗ ਦੀ ਸਰਵਿਸ ਕਰ ਰਹੇ ਨੌਜਵਾਨ ‘ਤੇ ਗਰਮ ਤੇਲ ਨਾਲ ਭਰੀ ਕੜਾਹੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਓਥੇ ਗਰਮ ਤੇਲ ਨਾਲ ਭਰੀ ਕੜਾਹੀ ਖ਼ੁਦ ਨਹੀਂ ਪਲਟੀ ਸਗੋਂ ਇੱਕ ਸ਼ਰਾਬੀ ਨੇ ਪਲਟਾ ਦਿੱਤੀ ਹੈ। ਇਸ ਦੌਰਾਨ ਕੇਟਰਿੰਗਕਰ ਰਿਹਾ ਨੌਜਵਾਨ ਰਿੰਕੂ ਬੁਰੀ ਤਰ੍ਹਾਂ ਝੁਲਸ ਗਿਆ ਹੈ।

Barnala Road Dhanaula Palace Fish Fight
ਵਿਆਹ ਸਮਾਗਮ ‘ਚ ਮੱਛੀ ਦੇ ਪਕੌੜਿਆਂ ਨੂੰ ਲੈ ਕੇ ਹੋਇਆ ਹੰਗਾਮਾ , ਗਰਮ ਤੇਲ ਦੀ ਕੜਾਹੀਵੇਟਰ ‘ਤੇ ਪਲਟੀ

ਮਿਲੀ ਜਾਣਕਾਰੀ ਅਨੁਸਾਰਉਸਦਾ ਕਸੂਰ ਸਿਰਫ ਇਨ੍ਹਾਂ ਸੀ ਕਿ ਉਸ ਨੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਇੱਕ ਨੌਜਵਾਨ ਨੂੰ ਮੱਛੀ ਦੇ ਪਕੌੜੇ ਦੇਣ ਤੋਂ ਇਨਕਾਰ ਕੀਤਾ ਸੀ। ਜਦੋਂ  ਰਿੰਕੂ ਨੇ ਕਿਹਾ ਕਿ ਅਸੀਂ ਪੈਕਿੰਗ ਕਰ ਲਈ ਹੈ, ਹੁਣ ਫਿੱਸ਼ ਪਕੌੜੇ ਨਈ ਮਿਲਣੇ ਤਾਂ ਨਸ਼ੇ ਵਿਚ ਟੱਲੀ ਸ਼ਰਾਬੀ ਤਰਸੇਮ ਨੂੰ ਗੁੱਸਾ ਆਇਆ ਤੇ ਉਸ ‘ਤੇ ਤੇਲ ਨਾਲ ਭਰੀ ਕੜਾਹੀ ਹੀ ਪਲਟਾ ਦਿੱਤੀ।

Barnala Road Dhanaula Palace Fish Fight
ਵਿਆਹ ਸਮਾਗਮ ‘ਚ ਮੱਛੀ ਦੇ ਪਕੌੜਿਆਂ ਨੂੰ ਲੈ ਕੇ ਹੋਇਆ ਹੰਗਾਮਾ , ਗਰਮ ਤੇਲ ਦੀ ਕੜਾਹੀਵੇਟਰ ‘ਤੇ ਪਲਟੀ

ਇਸ ਦੌਰਾਨ ਰਿੰਕੂ ਤੇ ਉਸਦਾ ਸਾਥੀ ਅਜੀਤ ਸਿੰਘ ਵੀ ਝੁਲਸ ਗਿਆ ਹੈ। ਇਸ ਘਟਨਾ ਤੋਂ ਬਾਅਦ ਰਿੰਕੂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਧਨੌਲਾ ਪੁਲਿਸ ਦਾ ਰਵੱਈਆਂ ਵੀ ਠੀਕ ਨਹੀਂ ਦਿਖਾਈ ਦੇ ਰਿਹਾ ਸੀ।
-PTCNews