Advertisment

ਸੁਰਜੀਤ ਪਾਤਰ ਵਲੋਂ ਨੌਜਵਾਨ ਨਾਵਲਕਾਰ ਬੇਅੰਤ ਬਾਜਵਾ ਦੇ ਨਾਵਲ 'ਬੇਜ਼ਮੀਨੇ' ਦੀ ਘੁੰਢ ਚੁਕਾਈ

author-image
Shanker Badra
New Update
ਸੁਰਜੀਤ ਪਾਤਰ ਵਲੋਂ ਨੌਜਵਾਨ ਨਾਵਲਕਾਰ ਬੇਅੰਤ ਬਾਜਵਾ ਦੇ ਨਾਵਲ 'ਬੇਜ਼ਮੀਨੇ' ਦੀ ਘੁੰਢ ਚੁਕਾਈ
Advertisment
ਸੁਰਜੀਤ ਪਾਤਰ ਵਲੋਂ ਨੌਜਵਾਨ ਨਾਵਲਕਾਰ ਬੇਅੰਤ ਬਾਜਵਾ ਦੇ ਨਾਵਲ 'ਬੇਜ਼ਮੀਨੇ' ਦੀ ਘੁੰਢ ਚੁਕਾਈ:ਬਰਨਾਲਾ :ਨਾਵਲਕਾਰ ਰਾਮ ਸਰੂਪ ਅਣਖੀ ਦੇ ਜਨਮ ਦਿਨ 'ਤੇ ਪੰਜਾਬ ਕਲਾ ਪਰਿਸ਼ਦ ਵਲੋਂ ਸ੍ਰੀ ਰਾਮ ਸਰੂਪ ਅਣਖੀ ਸਭਿਆਚਾਰਕ ਮੰਚ ਧੌਲਾ' ਅਤੇ ਸ਼ਹੀਦ ਅਮਰਜੀਤ ਸਿੰਘ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਪਦਮ ਸ੍ਰੀ ਸੁਰਜੀਤ ਪਾਤਰ ਵਲੋਂ ਨੌਜਵਾਨ ਨਾਵਲਕਾਰ ਬੇਅੰਤ ਬਾਜਵਾ ਦੇ ਨਾਵਲ 'ਬੇਜ਼ਮੀਨੇ' ਕੀਤੀ ਘੁੰਢ ਚੁਕਾਈ ਕਰਕੇ ਕੀਤੀ ਗਈ।ਇਸ ਸਾਹਿਤਕ ਸਮਾਗਮ ਵਿੱਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸੁਰਜੀਤ ਪਾਤਰ ਮੁੱਖ ਮਹਿਮਾਨ ਸਨ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਪ੍ਰੋ. ਕ੍ਰਾਂਤੀਪਾਲ ਨੇ ਕੀਤੀ। ਇਸ ਮੌਕੇ ਪਾਤਰ ਨੇ ਕਿਹਾ ਕਿ ਸ੍ਰੀ ਅਣਖੀ ਦੇ ਜਨਮ ਦਿਨ ਮੌਕੇ 'ਬੇਜ਼ਮੀਨੇ' ਨਾਵਲ ਦਾ ਲੋਕ ਅਰਪਣ ਹੋਣਾ ਉਸਦੀ ਸਾਹਿਤਕ ਵਿਰਾਸਤ ਨੂੰ ਅੱਗੇ ਵਧਾਉਣ ਦਾ ਉਪਰਾਲਾ ਕਿਹਾ ਜਾ ਸਕਦਾ ਹੈ, ਜਿਸ ਲਈ ਲੇਖਕ ਤੇ ਅਣਖੀ ਦੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ।ਉਨ੍ਹਾਂ ਨੇ ਆਪਣੀ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਇਹ ਉਨ੍ਹਾਂ ਅੰਦਰੋਂ ਪਨਪਦੀ ਹੈ ਤਾਂ ਉਹ ਇਸ ਨੂੰ ਕਾਗਜ਼ 'ਤੇ ਉਕੇਰਦੇ ਹਨ। ਡਾ. ਤੇਜਵੰਤ ਮਾਨ ਨੇ ਕਿਹਾ ਕਿ 'ਬੇਜ਼ਮੀਨੇ' ਨਾਵਲ ਵਿੱਚ ਪੰਜਾਬ ਦੀ ਕਿਸਾਨੀ ਦੇ ਸੰਕਟ ਨੂੰ ਬਿਆਨ ਕੀਤਾ ਗਿਆ ਹੈ।ਇਸ ਮੌਕੇ ਨਾਵਲ ਆਲੋਚਕ ਡਾ. ਸੁਰਜੀਤ ਸਿੰਘ ਨੇ ਰਾਮ ਸਰੂਪ ਅਣਖੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਾਵਲ ਆਲੋਚਕ ਵਜੋਂ ਜੋ ਪਛਾਣ ਬਣੀ ਹੈ, ਉਹ ਸ੍ਰੀ ਅਣਖੀ ਕਰਕੇ ਹੀ ਹੈ।ਸਮਾਗਮ ਦੇ ਆਖੀਰ ਵਿਚ ਸਮਾਗਮ ਵਿਚ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਤਰਸਪਾਲ ਕੌਰ, ਗੁਰਸੇਵਕ ਸਿੰਘ ਧੌਲਾ, ਜਗਰਾਜ ਸਿੰਘ ਧੌਲਾ, ਤੇਜਾ ਸਿੰਘ ਤਿਲਕ, ਡਾ. ਅਮਨਦੀਪ ਟੱਲੇਵਾਲੀਆ, ਭੁਪਿੰਦਰ ਸਿੰਘ ਬੇਦੀ, ਨਾਵਲਕਾਰ ਪ੍ਰੀਤ ਕੈਂਥ, ਲੇਖਕ ਗੁਰਚਰਨ ਪੱਖੋ,ਸੰਦੀਪ ਬਾਵਾ,ਕੁਲਦੀਪ ਰਾਜੂ, ਧਾਲੀਵਾਲ ਅਮਨਦੀਪ ਸਿੰਘ, ਕੁਲਦੀਪ ਧਾਲੀਵਾਲ, ਅਮਨਦੀਪ ਸਿੰਘ, ਪ੍ਰੇਮਜੀਤ ਸਿੰਘ ਆਦਿ ਹਾਜ਼ਰ ਸਨ। -PTCNews-
latest-news punjab-news punjabi-news latest-punjabi-news latsest-news india-latest-news news-in-punjab
Advertisment

Stay updated with the latest news headlines.

Follow us:
Advertisment