ਬਰਨਾਲਾ : ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਨੇ ਪੁਲੀਸ ਦੇ ਉਡਾਏ ਹੋਸ਼ , ਸਟੇਸ਼ਨ ਉਤੇ ਸੁਰੱਖਿਆ ਦੇ ਸਖਤ ਪ੍ਰਬੰਧ

Barnala: Terrorists Railway Station Attcak , Strong Security arrangement

ਬਰਨਾਲਾ : ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਨੇ ਪੁਲੀਸ ਦੇ ਉਡਾਏ ਹੋਸ਼ , ਸਟੇਸ਼ਨ ਉਤੇ ਸੁਰੱਖਿਆ ਦੇ ਸਖਤ ਪ੍ਰਬੰਧ:ਬਰਨਾਲਾ : ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਨੇ ਆਉਣ ਵਾਲੀ 13 ਅਤੇ 16 ਮਈ ਨੂੰ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਸਮੇਤ ਰਾਜਸਥਾਨ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਣ ਦੀ ਧਮਕੀ ਦਿੱਤੀ ਹੈ।

Barnala: Terrorists Railway Station Attcak , Strong Security arrangement

ਬਰਨਾਲਾ : ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਨੇ ਪੁਲੀਸ ਦੇ ਉਡਾਏ ਹੋਸ਼ , ਸਟੇਸ਼ਨ ਉਤੇ ਸੁਰੱਖਿਆ ਦੇ ਸਖਤ ਪ੍ਰਬੰਧ

ਇਹ ਧਮਕੀ ਜੈਸ਼-ਏ- ਮੁਹੰਮਦ ਵਲੋਂ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੂੰ ਇੱਕ ਪੱਤਰ ਜਰੀਏ ਦਿੱਤੀ ਗਈ ਹੈ।ਇਸ ਪੱਤਰ ਵਿੱਚ ਜੈਸ਼- ਏ -ਮੁਹੰਮਦ ਵੱਲੋਂ ਫਿਰੋਜ਼ਪੁਰ , ਅੰਮ੍ਰਿਤਸਰ, ਬਰਨਾਲਾ , ਜਲੰਧਰ ਅਤੇ ਫਰੀਦਕੋਟ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ।

Barnala: Terrorists Railway Station Attcak , Strong Security arrangement

ਬਰਨਾਲਾ : ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਨੇ ਪੁਲੀਸ ਦੇ ਉਡਾਏ ਹੋਸ਼ , ਸਟੇਸ਼ਨ ਉਤੇ ਸੁਰੱਖਿਆ ਦੇ ਸਖਤ ਪ੍ਰਬੰਧ

ਇਸ ਧਮਕੀ ਭਰੇ ਪੱਤਰ ਨੂੰ ਹਿੰਦੀ ਵਿਚ ਲਿਖਿਆ ਗਿਆ ਹੈ।ਇਸ ਧਮਕੀ ਪੱਤਰ ਨੂੰ ਮਿਲਣ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਦੱਸਿਆ ਜਾਂਦਾ ਹੈ ਕਿ ਪੱਤਰ ਲਿਖਣ ਵਾਲੇ ਨੇ ਆਪਣਾ ਨਾਮ ਨਹੀਂ ਲਿਖਿਆ ਪਰ ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਤੇ ਮੈਸੂਰ ਅਹਿਮਦ ਏਰੀਆ ਕਮਾਂਡਰ ਜੰਮੂ ਕਸ਼ਮੀਰ (ਸਿੰਧ) ਪਾਕਿਸਤਾਨ ਲਿਖਿਆ ਹੋਇਆ ਹੈ।

Barnala: Terrorists Railway Station Attcak , Strong Security arrangement

ਬਰਨਾਲਾ : ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਨੇ ਪੁਲੀਸ ਦੇ ਉਡਾਏ ਹੋਸ਼ , ਸਟੇਸ਼ਨ ਉਤੇ ਸੁਰੱਖਿਆ ਦੇ ਸਖਤ ਪ੍ਰਬੰਧ

ਇਸ ਦੇ ਚਲਦਿਆਂ ਬਰਨਾਲਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਰੇਲਵੇ ਪੁਲੀਸ ਵੱਲੋਂ ਹਰ ਆਉਣ ਜਾਣ ਵਾਲੇ ਯਾਤਰੀ ਦੀ ਚੈਕਿੰਗ ਕੀਤੀ ਜਾ ਰਹੀ ਹੈ।

Barnala: Terrorists Railway Station Attcak , Strong Security arrangement

ਬਰਨਾਲਾ : ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਨੇ ਪੁਲੀਸ ਦੇ ਉਡਾਏ ਹੋਸ਼ , ਸਟੇਸ਼ਨ ਉਤੇ ਸੁਰੱਖਿਆ ਦੇ ਸਖਤ ਪ੍ਰਬੰਧ

ਰਿਜ਼ਰਵ ਪੁਲਿਸ ਫੋਰਸ ਬਰਨਾਲਾ ਦੇ ਏਐਸਆਈ ਸਤਬੀਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਸ ਸਬੰਧੀ ਇਤਲਾਹ ਮਿਲਣ ਤੋਂ ਬਾਅਦ ਸੁਰੱਖਿਆ ਯਕੀਨੀ ਬਣਾਉਣ ਲਈ ਆਉਣ ਜਾਣ ਵਾਲੇ ਸਾਰੇ ਹੀ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਟੇਸ਼ਨ ਉਪਰ ਰੁਕਣ ਵਾਲੀਆਂ ਗੱਡੀਆਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਪਾਰੇ।
-PTCNews