Advertisment

ਜ਼ਮੀਨ ਨੇ ਪੁਵਾਇਆ ਭਰਾਵਾਂ 'ਚ ਪੁਵਾੜਾ , ਇੱਕ ਹੀ ਘਰ 'ਚ ਵਿਛੀਆਂ ਲਾਸ਼ਾਂ

author-image
Shanker Badra
New Update
ਜ਼ਮੀਨ ਨੇ ਪੁਵਾਇਆ ਭਰਾਵਾਂ 'ਚ ਪੁਵਾੜਾ , ਇੱਕ ਹੀ ਘਰ 'ਚ ਵਿਛੀਆਂ ਲਾਸ਼ਾਂ
Advertisment
ਜ਼ਮੀਨ ਨੇ ਪੁਵਾਇਆ ਭਰਾਵਾਂ 'ਚ ਪੁਵਾੜਾ , ਇੱਕ ਹੀ ਘਰ 'ਚ ਵਿਛੀਆਂ ਲਾਸ਼ਾਂ:ਬਰਨਾਲਾ : ਬਰਨਾਲਾ ਅਧੀਨ ਆਉਂਦੇ ਪਿੰਡ ਰੂੜੇਕੇ ਕਲਾਂ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਚਲਾਈ ਗੋਲੀ ਨਾਲ 2 ਸਕੇ ਭਰਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ। publive-image ਮਿਲੀ ਜਾਣਕਾਰੀ ਮੁਤਾਬਿਕ ਕਰਮਜੀਤ ਸਿੰਘ ਉਰਫ ਲੋਗੜੀ ਦਾ ਜ਼ਮੀਨ ਨੂੰ ਲੈ ਕੇ ਆਪਣੇ ਆਪਣੇ ਚਚੇਰੇ ਭਰਾਵਾਂ ਨਾਲ ਝਗੜਾ ਚੱਲ ਰਿਹਾ ਸੀ। ਇਹ ਮਾਮਲਾ ਉਸ ਵਕਤ ਜ਼ਿਆਦਾ ਭੱਖਿਆ ,ਜਦੋ ਜ਼ਮੀਨ ਦੀ ਵੱਟ ਨੂੰ ਲੈ ਕੇ ਕਰਮਜੀਤ ਸਿੰਘ ਦਾ ਆਪਣੇ ਚਾਚੇ ਦੇ ਪੁੱਤਰਾਂ ਲੱਖਾ ਸਿੰਘ ਅਤੇ ਬਿੱਟੂ ਸਿੰਘ ਨਾਲ ਉਸਦਾ ਝਗੜਾ ਹੋ ਗਿਆ 'ਤੇ ਗੱਲ ਖੂਨ ਖ਼ਰਾਬੇ ਤੱਕ ਪੁਹੰਚ ਗਈ। publive-image ਜਿਸ ਤੋਂ ਬਾਅਦ ਕਰਮਜੀਤ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਚਚੇਰੇ ਭਰਾਵਾਂ 'ਤੇ ਫਾਇਰਿੰਗ ਕਰ ਦਿੱਤੀ। ਜਿਸ ਦੌਰਾਨ ਬਿੱਟੂ ਸਿੰਘ ਨੇ ਮੌਕੇ 'ਤੇ ਹੀ ਦਮ ਤੋੜ੍ਹ ਦਿੱਤਾ 'ਤੇ ਦੂਸਰੇ ਭਰਾ ਲੱਖਾ ਸਿੰਘ ਨੂੰ ਜਦੋਂ ਹਸਪਤਾਲ ਲੈਕੇ ਜਾ ਰਹੇ ਸੀ ਤਾਂ ਰਾਸਤੇ 'ਚ ਉਸਦੀ ਵੀ ਮੌਤ ਹੋ ਗਈ। Barnala Two Coin brothers shot dead in Rure Ke Kalanਦੱਸਿਆ ਜਾਂਦਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਹਾਲੇ ਤੱਕ ਫ਼ਰਾਰ ਹੈ। ਪੁਲਿਸ ਨੇ ਸਾਰੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ। ਰੂੜਕੇ ਕਲਾਂ ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦੇ ਬਿਆਨਾ ਦੇ ਆਧਾਰ 'ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। -PTCNews-
punjab-news brothers-shot-dead
Advertisment

Stay updated with the latest news headlines.

Follow us:
Advertisment