ਹੋਰ ਖਬਰਾਂ

2 ਦੋਸਤਾਂ ਨੇ ਨਸ਼ੇ ਦੀ ਤੋਟ ਕਾਰਨ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ , ਸੋਗ 'ਚ ਡੁੱਬਾ ਪਰਿਵਾਰ

By Shanker Badra -- July 25, 2019 4:07 pm -- Updated:Feb 15, 2021

2 ਦੋਸਤਾਂ ਨੇ ਨਸ਼ੇ ਦੀ ਤੋਟ ਕਾਰਨ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ , ਸੋਗ 'ਚ ਡੁੱਬਾ ਪਰਿਵਾਰ :ਮਹਿਲ ਕਲਾਂ : ਬਰਨਾਲਾ ਜ਼ਿਲੇ ਦੇ ਪਿੰਡ ਬੀਹਲਾ ਵਿਖੇ ਦੋ ਨੌਜਵਾਨਾਂ ਨੇ ਨਸ਼ੇ ਦੀ ਤੋਟ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਦੌਰਾਨ ਓਥੇ ਮ੍ਰਿਤਕ ਨੌਜਵਾਨਾਂ ਦੇ ਮੋਟਰਸਾਈਕਲ ਨੇੜੇ ਸ਼ਰਾਬ ਦੀ ਬੋਤਲ, ਸੀਖਾ ਵਾਲੀ ਡੱਬੀ ਆਦਿ ਸਮਾਨ ਅਤੇ ਸਰਿੰਜ ਵੀ ਮਿਲੀ ਹੈ।

barnala Village Behla 2 friends drug shortage Due Suicide
2 ਦੋਸਤਾਂ ਨੇ ਨਸ਼ੇ ਦੀ ਤੋਟ ਕਾਰਨ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ , ਸੋਗ 'ਚ ਡੁੱਬਾ ਪਰਿਵਾਰ

ਇਸ ਘਟਨਾ ਸਥਾਨ 'ਤੇ ਪੁੱਜੇ ਪੁਲਿਸ ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਬੁੱਟਰ ਨੇ ਦਿੰਦਿਆ ਦੱਸਿਆ ਕਿ ਗੁਰਕੀਰਤ ਸਿੰਘ (25) ਪੁੱਤਰ ਬਲਦੇਵ ਸਿੰਘ ਵਾਸੀ ਬੀਹਲਾ ਤੇ ਜਸਵਿੰਦਰ ਸਿੰਘ ਉਰਫ਼ ਜੱਸੂ (20) ਪੁੱਤਰ ਭੁਪਿੰਦਰ ਸਿੰਘ ਉਰਫ਼ ਭੋਲਾ ਵਾਸੀ ਬੀਹਲਾ ਜੋ ਕਿ ਨਸ਼ਾ ਕਰਨ ਦੇ ਆਦੀ ਸਨ। ਦੋਵਾਂ ਨੌਜਵਾਨਾਂ ਨੇ ਨਸ਼ੇ ਦੀ ਤੋਟ ਕਾਰਨ ਅਨਾਜ ਮੰਡੀ 'ਚ ਲੱਗੇ ਬਰੋਟੇ ਨਾਲ ਰੱਸੀ ਪਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

barnala Village Behla 2 friends drug shortage Due Suicide
2 ਦੋਸਤਾਂ ਨੇ ਨਸ਼ੇ ਦੀ ਤੋਟ ਕਾਰਨ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ , ਸੋਗ 'ਚ ਡੁੱਬਾ ਪਰਿਵਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਫ਼ਿਲਮ ਸਟਾਰ ਨੇ ਹੋਟਲ ’ਚ ਮੰਗਵਾਏ 2 ਕੇਲੇ ਤਾਂ ਬਿੱਲ ਦੇਖ ਉੱਡੇ ਹੋਸ਼ , ਹੋਟਲ ਮਾਲਕ ਫ਼ਸੇ ਕਸੂਤੇ

ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦੀਆ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਹੈ।ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
-PTCNews