ਬਰਨਾਲਾ : ਪਿੰਡ ਭੋਤਨਾ ਵਿਖੇਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ,ਦਾਦੇ – ਪੜਦਾਦੇ ਨੇ ਵੀ ਕੀਤੀ ਸੀ ਖ਼ੁਦਕੁਸ਼ੀ

Barnala: Village Bhotna Boy Farmer Debt-laden Due suicide
ਬਰਨਾਲਾ : ਪਿੰਡ ਭੋਤਨਾ ਵਿਖੇਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ,ਦਾਦੇ - ਪੜਦਾਦੇ ਨੇ ਵੀ ਕੀਤੀ ਸੀ ਖ਼ੁਦਕੁਸ਼ੀ

ਬਰਨਾਲਾ : ਪਿੰਡ ਭੋਤਨਾ ਵਿਖੇਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ,ਦਾਦੇ – ਪੜਦਾਦੇ ਨੇ ਵੀ ਕੀਤੀ ਸੀ ਖ਼ੁਦਕੁਸ਼ੀ:ਬਰਨਾਲਾ : ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਨੂੰ ਜੱਗ ਜਾਹਿਰ ਕੀਤਾ ਹੈ। ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਗੋਂ ਹਰ ਰੋਜ਼ ਹੀ ਕਿਤੇ ਨਾ ਕਿਤੇ ਖੁਦਕੁਸ਼ੀ ਹੁੰਦੀ ਰਹਿੰਦੀ ਹੈ। ਸੂਬੇ ਅੰਦਰ ਕਿਸਾਨ ਮਜ਼ਦੂਰਾਂ ਦੀ ਹਾਲਤ ਦਿਨ-ਬ-ਦਿਨ ਕਮਜੋਰ ਹੁੰਦੀ ਜਾ ਰਹੀ ਹੈ, ਜਿਸ ਦੇ ਕਾਰਨ ਸੂਬੇ ਅੰਦਰ ਹਰ ਰੋਜ਼ ਮਜ਼ਦੂਰ -ਕਿਸਾਨ ਖੁਦਕੁਸ਼ੀ ਕਰ ਰਹੇ ਹਨ।

Barnala: Village Bhotna Boy Farmer Debt-laden Due suicide
ਬਰਨਾਲਾ : ਪਿੰਡ ਭੋਤਨਾ ਵਿਖੇਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ,ਦਾਦੇ – ਪੜਦਾਦੇ ਨੇ ਵੀ ਕੀਤੀ ਸੀ ਖ਼ੁਦਕੁਸ਼ੀ

ਹੁਣ ਬਰਨਾਲਾ ਜ਼ਿਲੇ ਦੇ ਪਿੰਡ ਭੋਤਨਾ ਵਿਖੇ ਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਟਨਾਸ਼ਕ ਦਵਾਈ ਨਿਗਲ ਕੇ ਮੌਤ ਨੂੰ ਗਲੇ ਲਗਾ ਲਿਆ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਪਿਤਾ ਦੀ ਮੌਤ ਤੋਂ ਬਾਅਦ ਖੇਤੀ ਦਾ ਸਾਰਾ ਬੋਝ ਹੀ ਲਵਪ੍ਰੀਤ ਸਿੰਘ ਦੇ ਮੋਢੇ ‘ਤੇ ਸੀ , ਜਿਸ ਕਰਕੇ ਲਵਪ੍ਰੀਤ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ।

Barnala: Village Bhotna Boy Farmer Debt-laden Due suicide
ਬਰਨਾਲਾ : ਪਿੰਡ ਭੋਤਨਾ ਵਿਖੇਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ,ਦਾਦੇ – ਪੜਦਾਦੇ ਨੇ ਵੀ ਕੀਤੀ ਸੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਠੇਕੇ ‘ਤੇਜ਼ਮੀਨ ਲੈ ਕੇ ਖੇਤੀ ਕਰਦਾ ਸੀ , ਇਸ ਦੌਰਾਨ ਉਸ ਦੇ ਸਿਰ ਕਾਫ਼ੀ ਕਰਜ਼ਾ ਚੜ ਗਿਆ ਹੈ। ਜਿਸ ਤੋਂ ਦੁਖੀ ਨੌਜਵਾਨ ਨੇ ਕੀਟਨਾਸ਼ਕ ਦਵਾਈ ਪੀ ਲਈ ਹੈ। ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਹਸਪਤਾਲ ‘ਚ ਇਲਾਜ ਲਈ ਲਿਜਾਇਆ ਗਿਆ ,ਜਿੱਥੇ ਉਸ ਦੀ ਮੌਤ ਹੋ ਗਈ।

Barnala: Village Bhotna Boy Farmer Debt-laden Due suicide
ਬਰਨਾਲਾ : ਪਿੰਡ ਭੋਤਨਾ ਵਿਖੇਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ,ਦਾਦੇ – ਪੜਦਾਦੇ ਨੇ ਵੀ ਕੀਤੀ ਸੀ ਖ਼ੁਦਕੁਸ਼ੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਸ ਦੇ ਪਿਤਾ ਕੁਲਵੰਤ ਸਿੰਘ ਨੇ ਵੀ ਘਰ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਪਿੰਡ ਵਾਸੀਆਂ ਮੁਤਾਬਕ ਲਵਪ੍ਰੀਤ ਸਿੰਘ ਦੇ ਦਾਦੇ, ਦਾਦੇ ਦੇ ਭਰਾ ਅਤੇ ਪੜਦਾਦੇ ਨੇ ਵੀ ਖ਼ੁਦਕੁਸ਼ੀ ਕਰ ਕੇ ਮੌਤ ਨੂੰ ਗਲੇ ਲਾਇਆ ਸੀ।
-PTCNews