ਮੁੱਖ ਖਬਰਾਂ

ਰੋਟੀ-ਰੋਜ਼ੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਆਬੂ ਧਾਬੀ 'ਚ ਮੌਤ , ਪਰਿਵਾਰ 'ਤੇ ਡਿੱਗਾ ਦੁੱਖਾਂ ਦਾ ਪਹਾੜ

By Shanker Badra -- July 03, 2019 10:07 am -- Updated:Feb 15, 2021

ਰੋਟੀ-ਰੋਜ਼ੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਆਬੂ ਧਾਬੀ 'ਚ ਮੌਤ , ਪਰਿਵਾਰ 'ਤੇ ਡਿੱਗਾ ਦੁੱਖਾਂ ਦਾ ਪਹਾੜ:ਮਹਿਲ ਕਲਾਂ : ਰੋਜ਼ੀ-ਰੋਟੀ ਕਮਾਉਣ ਲਈ ਆਬੂ ਧਾਬੀ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 30 ਸਾਲਾ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਧਨੇਰ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ।

Barnala Village Dhaner Manpreet Singh Abu Dhabi Death ਰੋਟੀ-ਰੋਜ਼ੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਆਬੂ ਧਾਬੀ 'ਚ ਮੌਤ , ਪਰਿਵਾਰ 'ਤੇ ਡਿੱਗਾ ਦੁੱਖਾਂ ਦਾ ਪਹਾੜ

ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਚਾਰ ਸਾਲ ਪਹਿਲਾਂ ਆਬੂ ਧਾਬੀ ਗਿਆ ਸੀ। ਦੋ ਮਹੀਨੇ ਪਹਿਲਾਂ ਉਹ ਛੁੱਟੀ ਕੱਟਣ ਲਈ ਆਪਣੇ ਘਰ ਆਇਆ ਅਤੇ ਛੁੱਟੀ ਕੱਟਣ ਉਪਰੰਤ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਚੋਂ ਮੁੜ ਵਾਪਸ ਕੰਮ 'ਤੇ (ਆਬੂ ਧਾਬੀ) ਪਰਤ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਬੀਤੀ 20 ਜੂਨ ਨੂੰ ਜਦੋਂ ਉਹ ਆਪਣੀ ਰਿਹਾਇਸ਼ 'ਤੇ ਭੋਜਨ ਤਿਆਰ ਕਰ ਰਿਹਾ ਸੀ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।ਮਨਪ੍ਰੀਤ ਸਿੰਘ ਨਾਲ ਕੰਮ ਕਰਦੇ ਉਸ ਦੇ ਇੱਕ ਦੋਸਤ ਨੇ ਫੋਨ ਰਾਹੀਂ ਪਰਿਵਾਰਕ ਮੈਂਬਰਾਂ ਨੂੰ ਇਸ ਦੁਖਦਾਈ ਘਟਨਾ ਸੰਬੰਧੀ ਸੂਚਨਾ ਦਿੱਤੀ।

Barnala Village Dhaner Manpreet Singh Abu Dhabi Death ਰੋਟੀ-ਰੋਜ਼ੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਆਬੂ ਧਾਬੀ 'ਚ ਮੌਤ , ਪਰਿਵਾਰ 'ਤੇ ਡਿੱਗਾ ਦੁੱਖਾਂ ਦਾ ਪਹਾੜ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਰਾਸ਼ਟਰ : ਭਾਰੀ ਮੀਂਹ ਕਾਰਨ ਰਤਨਾਗਿਰੀ ‘ਚ ਡੈਮ ਟੁੱਟਣ ਨਾਲ 7 ਪਿੰਡਾਂ ‘ਚ ਹੜ੍ਹ, 2 ਮੌਤਾਂ ,22 ਲਾਪਤਾ

ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਉਹ ਸੰਸਦ ਮੈਂਬਰ ਭਗਵੰਤ ਮਾਨ ਨੂੰ ਮਿਲ ਚੁੱਕੇ ਹਨ, ਜਿਨ੍ਹਾਂ ਨੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।ਉਸ ਨੇ ਦੱਸਿਆ ਕਿ ਉਹ ਮਨਪ੍ਰੀਤ ਸਿੰਘ ਨੂੰ ਕੰਮ ਦੇਣ ਵਾਲੀ ਕੰਪਨੀ ਦੇ ਲਗਾਤਾਰ ਸੰਪਰਕ 'ਚ ਹਨ, ਜਿਨ੍ਹਾਂ ਨੇ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀ ਕਰ ਲਈ ਹੈ ਅਤੇ ਆਉਂਦੇ ਕੁਝ ਦਿਨਾਂ 'ਚ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਪਹੁੰਚਣ ਦੀ ਆਸ ਹੈ।
PTCNews