ਹੋਰ ਖਬਰਾਂ

ਢਿੱਡ ਦੀ ਭੁੱਖ ਮਿਟਾਉਣ ਲਈ 13 ਸਾਲ ਦੇ ਬੱਚੇ ਨੇ ਚੋਰੀ ਕੀਤਾ ਅਨਾਜ , ਮਾਲਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ

By Shanker Badra -- May 17, 2019 4:05 pm -- Updated:Feb 15, 2021

ਢਿੱਡ ਦੀ ਭੁੱਖ ਮਿਟਾਉਣ ਲਈ 13 ਸਾਲ ਦੇ ਬੱਚੇ ਨੇ ਚੋਰੀ ਕੀਤਾ ਅਨਾਜ , ਮਾਲਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ:ਬਰਨਾਲਾ : 13 ਸਾਲ ਦੇ ਸਧਾਰਨ ਬੱਚੇ ਨੇ ਢਿੱਡ ਦੀ ਭੁੱਖ ਮਿਟਾਉਣ ਲਈ ਥੋੜ੍ਹਾ ਜਿਹਾ ਅਨਾਜ ਕੀ ਚੁਰਾਇਆ ਲਿਆ , ਅਨਾਜ ਦੇ ਮਾਲਿਕ ਨੇ ਉਸ ਬੱਚੇ ਨੂੰ ਫੜ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬੜੀ ਹੀ ਬੇਰਹਿਮੀ ਨਾਲ ਉਸਦੀ ਕੁੱਟਮਾਰ ਵੀ ਕੀਤੀ,ਜਿਸ ਤੋਂ ਬਾਅਦ ਇਹ ਵੀਡੀਓ ਸ਼ੋਸਲ ਮੀਡੀਆ ਉਪਰ ਵਾਇਰਲ ਹੋ ਗਈ।ਜਿਸ ਤੋਂ ਹਰਕਤ ਵਿੱਚ ਆਉਂਦਿਆਂ ਪੁਲਿਸ ਵੱਲੋਂ ਦੋਸ਼ੀ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Barnala Village Dhaula 13-year-old children Strangled
ਢਿੱਡ ਦੀ ਭੁੱਖ ਮਿਟਾਉਣ ਲਈ 13 ਸਾਲ ਦੇ ਬੱਚੇ ਨੇ ਚੋਰੀ ਕੀਤਾ ਅਨਾਜ , ਮਾਲਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ

ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਵਿਖੇ ਪਿਛਲੇ ਦਿਨੀ ਇੱਕ 13 ਸਾਲ ਦੇ ਬੱਚੇ ਵੱਲੋਂ ਕੀਤੇ ਗਏ ਅਨਾਜ ਚੋਰੀ ਤੋਂ ਬਾਅਦ ਇਕ ਕਿਸਾਨ ਵੱਲੋਂ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।ਜਿਸ ਦੀ ਵੀਡੀਓ ਸ਼ੋਸਲ ਮੀਡੀਆਂ ਉਪਰ ਵਾਇਰਲ ਹੋ ਗਈ।ਇਸ ਵੀਡੀਓ ਵਿੱਚ ਕਿਸਾਨ ਬੱਚੇ ਦੀ ਬੁਰੀ ਤਰਾਂ ਕੁੱਟਮਾਰ ਕਰ ਰਿਹਾ ਹੈ ਅਤੇ ਉਸਦਾ ਸਾਥੀ ਵੀਡੀਓ ਬਣਾ ਰਿਹਾ ਹੈ।ਗਰੀਬ ਪਰਿਵਾਰ ਨਾਲ ਸਬੰਧਿਤ ਇਸ ਬੱਚੇ ਦਾ ਕਸੂਰ ਸਿਰਫ ਇੰਨਾਂ ਹੀ ਸੀ ਕਿ ਬੱਚੇ ਨੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਲਈ ਕਿਸਾਨ ਦੀ ਕਣਕ ਦੀ ਢੇਰੀ 'ਚੋਂ ਕੁਝ ਕਣਕ ਚੋਰੀ ਕੀਤੀ ਸੀ।

Barnala Village Dhaula 13-year-old children Strangled
ਢਿੱਡ ਦੀ ਭੁੱਖ ਮਿਟਾਉਣ ਲਈ 13 ਸਾਲ ਦੇ ਬੱਚੇ ਨੇ ਚੋਰੀ ਕੀਤਾ ਅਨਾਜ , ਮਾਲਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅੱਜ ਬਰਨਾਲਾ ਦੇ ਜ਼ਿਲ੍ਹਾ ਲੀਗਲ ਸਰਵਿਸਜ਼ ਅਥਾਰਿਟੀ ਦੀ ਪੂਰੀ ਟੀਮ ਨਾਲ ਸੀਜੇਐਮ ਰੁਪਿੰਦਰ ਸਿੰਘ ਵੱਲੋਂ ਧੌਲਾ ਪਿੰਡ ਜਾ ਕੇ ਪੀੜਤ ਪਰਿਵਾਰ ਦੀ ਸਾਰ ਲਈ ਗਈ ਅਤੇ ਉਸਨਾਂ ਨੂੰ ਇਨਸਾਫ ਦਾ ਭਰੋਸਾ ਦਵਾਇਆ।ਉਹਨਾਂ ਇਸ ਘਟਨਾ ਨੂੰ ਦਰਦਨਾਕ ਅਤੇ ਦੁੱਖਦਾਈ ਦੱਸਦਿਆਂ ਕਿਹਾ ਕਿ ਗਰੀਬ ਪਰਿਵਾਰ ਦੇ ਸਧਾਰਨ ਬੱਚੇ ਦੀ ਹੋਈ ਕੁੱਟਮਾਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ।ਉਹਨਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆ ਉਪਰ ਸਖ਼ਤ ਕਰਵਾਈ ਕਰਨ ਦੀ ਗੱਲ ਵੀ ਕਹੀ।

Barnala Village Dhaula 13-year-old children Strangled
ਢਿੱਡ ਦੀ ਭੁੱਖ ਮਿਟਾਉਣ ਲਈ 13 ਸਾਲ ਦੇ ਬੱਚੇ ਨੇ ਚੋਰੀ ਕੀਤਾ ਅਨਾਜ , ਮਾਲਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮਿੰਨੀ ਸਕਰਟਾਂ ‘ਤੇ ਛਾਪਣ ਦਾ ਮਾਮਲਾ , SGPC ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ

ਜਦੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਬੱਚੇ ਦੀ ਮਾਰ ਕੁੱਟ ਦੀ ਵੀਡੀਓ ਵਾਇਰਲ ਹੋਈ ਸੀ।ਇਸ ਦੌਰਾਨ ਕਨੂੰਨ ਨੂੰ ਆਪਣੇ ਹੱਥ ਲੈਣ ਵਾਲਿਆਂ ਉਪਰ ਮਾਮਲਾ ਦਰਜ ਕੀਤਾ ਗਿਆ ਹੈ,ਜਿਸ ਦੀ ਗ੍ਰਿਫਤਾਰੀ ਲਈ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

  • Share