ਬਰਨਾਲਾ ਦੇ ਪਿੰਡ ਕਰਮਗੜ੍ਹ ‘ਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਬਜ਼ੁਰਗ ਦਾ ਕਤਲ

Barnala Village Karmgarh Elderly murder by unknown persons
ਬਰਨਾਲਾ ਦੇ ਪਿੰਡ ਕਰਮਗੜ੍ਹ 'ਚਅਣਪਛਾਤੇ ਵਿਅਕਤੀਆਂ ਨੇ ਕੀਤਾ ਬਜ਼ੁਰਗ ਦਾ ਕਤਲ   

ਬਰਨਾਲਾ ਦੇ ਪਿੰਡ ਕਰਮਗੜ੍ਹ ‘ਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਬਜ਼ੁਰਗ ਦਾ ਕਤਲ:ਬਰਨਾਲਾ : ਬਰਨਾਲਾ ਦੇ ਪਿੰਡ ਕਰਮਗੜ੍ਹ ‘ਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਬੰਤ ਸਿੰਘ (65) ਪੁੱਤਰ ਆਤਮਾ ਸਿੰਘ ਵਾਸੀ ਕਰਮਗੜ੍ਹ (ਕੋਠੇ ਖੇੜੀ ਵਾਲੇ) ਆਪਣੇ ਬਾਹਰਲੇ ਘਰ ‘ਚ ਰਹਿੰਦਾ ਸੀ।

 Barnala Village Karmgarh Elderly murder by unknown persons
ਬਰਨਾਲਾ ਦੇ ਪਿੰਡ ਕਰਮਗੜ੍ਹ ‘ਚਅਣਪਛਾਤੇ ਵਿਅਕਤੀਆਂ ਨੇ ਕੀਤਾ ਬਜ਼ੁਰਗ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਵਿਅਕਤੀ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਬਾਹਰਲੇ ਘਰਸੌਂ ਰਿਹਾ ਸੀ। ਉਸ ਦੌਰਾਨ ਕੁਝ ਅਣਛਾਤੇ ਵਿਅਕਤੀਆਂ ਨੇ ਘਰ ਦੀ ਕੰਧ ਟੱਪ ਕੇ ਉਸ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਲਾਸ਼ ਨੇੜੇ ਮ੍ਰਿਤਕ ਦਾ ਪਰਸ ਅਤੇ ਮੋਬਾਈਲ ਫੋਨ ਪਿਆ ਮਿਲਿਆ ਹੈ।

Barnala Village Karmgarh Elderly murder by unknown persons
ਬਰਨਾਲਾ ਦੇ ਪਿੰਡ ਕਰਮਗੜ੍ਹ ‘ਚਅਣਪਛਾਤੇ ਵਿਅਕਤੀਆਂ ਨੇ ਕੀਤਾ ਬਜ਼ੁਰਗ ਦਾ ਕਤਲ

ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਹਰ ਰੋਜ਼ ਸਵੇਰੇ 5 ਵਜੇ ਘਰ ਆਉਂਦਾ ਸੀ ਪਰ 6 ਵਜੇ ਤੱਕ ਘਰ ਨਾ ਆਉਣ ‘ਤੇ ਮ੍ਰਿਤਕ ਦੇ ਪੋਤੇ ਨੇ ਬਾਹਰਲੇ ਘਰ ਦਾ ਗੇਟ ਖੁਲਵਾਉਣ ਦੀ ਕੋਸ਼ਿਸ਼ ਕੀਤੀ ਪਰ ਗੇਟ ਅੰਦਰੋਂ ਬੰਦ ਸੀ।ਜਦੋਂ ਸ਼ੱਕ ਹੋਣ ‘ਤੇ ਮ੍ਰਿਤਕ ਦਾ ਪੋਤਾ ਕੰਧ ਟੱਪ ਕੇ ਅੰਦਰ ਗਿਆ ਅਤੇ ਦੇਖਿਆ ਕਿ ਮ੍ਰਿਤਕ ਦੀ ਖ਼ੂਨ ਨਾਲ ਲਿਬੜੀ ਲਾਸ਼ ਪਈ ਸੀ।

 Barnala Village Karmgarh Elderly murder by unknown persons
ਬਰਨਾਲਾ ਦੇ ਪਿੰਡ ਕਰਮਗੜ੍ਹ ‘ਚਅਣਪਛਾਤੇ ਵਿਅਕਤੀਆਂ ਨੇ ਕੀਤਾ ਬਜ਼ੁਰਗ ਦਾ ਕਤਲ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਪਟਿਆਲਾ ਤੋਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਬੁਲਾਈ ਹੈ। ਇਸ ਤੋਂ ਇਲਾਵਾ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
-PTCNews