Advertisment

ਕੈਨੇਡਾ ਰਹਿੰਦੇ ਲੋਕਾਂ ਪ੍ਰਵਾਸੀਆਂ ਦੀ ਚਿਰਾਂ ਤੋਂ ਮੰਗ ਹੋਈ ਪੂਰੀ, ਹੁਣ ਕਮਾਈ 'ਚ ਹੋਵੇਗਾ ਭਰਪੂਰ ਵਾਧਾ!

author-image
Ragini Joshi
New Update
ਕੈਨੇਡਾ ਰਹਿੰਦੇ ਲੋਕਾਂ ਪ੍ਰਵਾਸੀਆਂ ਦੀ ਚਿਰਾਂ ਤੋਂ ਮੰਗ ਹੋਈ ਪੂਰੀ, ਹੁਣ ਕਮਾਈ 'ਚ ਹੋਵੇਗਾ ਭਰਪੂਰ ਵਾਧਾ!
Advertisment
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲੇ ਲੋਕਾਂ ਲਈ ਖੁਸ਼ੀ ਦੀ ਖਬਰ ਹੈ ਕਿਉਂ ਕਿ ਸਰਕਾਰ ਦੁਆਰਾ ਉਹਨਾਂ ਦੀ ਬੇਸਿਕ ਤਨਖਾਹ 'ਚ ਸੋਧ ਕਰਨ ਦੀ ਤਿਆਰੀ 'ਚ ਹੈ। ਹੁਣ ਉਥੇ ਰਹਿੰਦੇ ਲੋਕ 15 ਡਾਲਰ/ਪ੍ਰਤੀ ਘੰਟੇ ਕਮਾ ਸਕੋਗੇ। Basic wage rate increase in Canada, good news for immigrants!ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਕੁਝ ਦੇਰ ਪਹਿਲਾਂ ਵਾਅਦਾ ਕੀਤਾ ਸੀ ਕਿ ਸੂਬੇ 'ਚ ਘੱਟੋ-ਘੱਟ ਮਜ਼ਦੂਰੀ 15 ਡਾਲਰ/ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿੱਥ ਦਿੱਤੀ ਜਾਵੇਗੀ ਤਾਂ ਜੋ ਉਥੇ ਰਹਿੰਦੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਹੋ ਸਕਣ। ਇਸ ਫੈਸਲੇ ਨੂੰ ਲਾਗੂ ਹੋਣ 'ਚ ਹਾਂਲਾਕਿ ਅਜੇ ਕਾਫੀ ਸਮਾਂ ਪਿਆ ਹੈ, ਪਰ ਸਤੰਬਰ ਤੋਂ ਘੱਟੋ-ਘੱਟ ਮਜ਼ਦੂਰੀ 50 ਸੈਂਟ ਤੋਂ ਵਧ ਕੇ 11.35/ਪ੍ਰਤੀ ਘੰਟਾ ਹਣ ਦੇ ਅਨੁਮਾਨ ਹਨ। 15 ਸਤੰਬਰ ਤੋਂ ਇਹ ਫੈਸਲਾ ਪ੍ਰਭਾਵ 'ਚ ਆਉਣ ਦੀ ਉਮੀਦ ਹੈ। Basic wage rate increase in Canada, good news for immigrants!ਜੇਕਰ ਬ੍ਰਿਟਿਸ਼ ਕੋਲੰਬੀਆ 'ਚ ਘੱਟੋ-ਘੱਟ ਮਜ਼ਦੂਰੀ 11.35 ਡਾਲਰ/ਘੰਟਾ ਹੁੰਦਾ ਹੈ, ਤਾਂ ਇਹ ਤੀਜਾ  ਸੂਬਾ ਹੋਵੇਗਾ ਜਿੱਥੇ ਇੰਨ੍ਹੀ ਜ਼ਿਆਦਾ ਮਜ਼ਦੂਰੀ ਮਿਲੇਗੀ। ਸੀਏਟਲ ਦੀ ਸੂਬਾ ਸਰਕਾਰ 'ਚ ਵੀ ਮਜ਼ਦੂਰੀ 15 ਡਾਲਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਲਬਰਟਾ ਸਰਕਾਰ ਵੀ ਇਸ ਸਾਲ ੧ ਅਕਤੂਬਰ ਤੋਂ ਘੱਟੋ-ਘੱਟ ਮਜ਼ਦੂਰੀ 13.60 ਡਾਲਰ ਦੇਵੇਗੀ। ਓਨਟਾਰੀਓ ਸਰਕਾਰ ਅਜੇ ਜਨਵਰੀ ੨੦੧੮ ਤੋਂ ਸੂਬੇ 'ਚ ਘੱਟ-ਘੱਟ ਮਜ਼ਦੂਰੀ ੧੪ ਡਾਲਰ/ਪ੍ਰਤੀ ਡਾਲਰ ਕਰੇਗੀ, ਜੋ ਕਿ ਬਾਅਦ ਵਿੱਚ ਵੱਧ ਕੇ ੧੫ ਡਾਲਰ/ ਪ੍ਰਤੀ ਘੰਟਾ ਹੋ ਜਾਵੇਗੀ। ਪਰ ਮਾਹਿਰਾਂ ਅਨੁਸਾਰ ਇਸ ਫੈਸਲੇ ਕਾਰਨ ਕਈ ਨੌਕਰੀਆਂ 'ਤੇ ਖਤਰਾ ਹੋ ਸਕਦਾ ਹੈ। —PTC News-
Advertisment

Stay updated with the latest news headlines.

Follow us:
Advertisment