ਜਦੋਂ ਪੁੱਤ ਨੂੰ ਦੇਖਣ ਦੇ ਚਾਅ ‘ਚ ਛੁੱਟੀ ਆਇਆ ਫੌਜੀ ਤਾਂ ਵਾਪਰਿਆ ਅਜਿਹਾ ਭਾਣਾ

Bassi Pathana Bypass Near Road Accident , Military man Death
ਜਦੋਂ ਪੁੱਤ ਨੂੰ ਦੇਖਣ ਦੇ ਚਾਅ 'ਚ ਛੁੱਟੀ ਆਇਆ ਫੌਜੀ ਤਾਂ ਵਾਪਰਿਆ ਅਜਿਹਾ ਭਾਣਾ

ਜਦੋਂ ਪੁੱਤ ਨੂੰ ਦੇਖਣ ਦੇ ਚਾਅ ‘ਚ ਛੁੱਟੀ ਆਇਆ ਫੌਜੀ ਤਾਂ ਵਾਪਰਿਆ ਅਜਿਹਾ ਭਾਣਾ:ਫਤਿਹਗੜ੍ਹ ਸਾਹਿਬ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬੱਸੀ ਪਠਾਣਾ ਬਾਈਪਾਸ ਨੇੜੇ ਸੜਕ ਹਾਦਸੇ ਵਿੱਚ ਇੱਕ ਫੌਜੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਿਕਰਜੀਤ ਸਿੰਘ (30) ਵਾਸੀ ਮੁਹੱਲਾ ਸਿੰਘਪੁਰਾ ਵਜੋਂ ਹੋਈ ਹੈ। ਬਿਕਰਮਜੀਤ ਸਿੰਘ ਮਿਲਟਰੀ ‘ਚ ਸੇਵਾਦਾਰ ਸੀ, ਜੋ ਜੰਮੂ ਕਸ਼ਮੀਰ ‘ਚ ਤਾਇਨਾਤ ਸੀ।

Bassi Pathana Bypass Near Road Accident , Military man Death
ਜਦੋਂ ਪੁੱਤ ਨੂੰ ਦੇਖਣ ਦੇ ਚਾਅ ‘ਚ ਛੁੱਟੀ ਆਇਆ ਫੌਜੀ ਤਾਂ ਵਾਪਰਿਆ ਅਜਿਹਾ ਭਾਣਾ

ਮਿਲੀ ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਦੀ ਪਤਨੀ ਨੇ 22 ਦਿਨ ਪਹਿਲਾਂ ਹੀ ਇਕ ਲੜਕੇ ਨੂੰ ਜਨਮ ਦਿੱਤਾ ਸੀ। ਜਿਸ ਕਰਕੇ ਲੜਕੇ ਨੂੰ ਦੇਖਣ ਦੇ ਚਾਅ ‘ਚ ਹੀ ਬਿਕਰਜੀਤ ਸਿੰਘ ਛੁੱਟੀ ‘ਤੇ ਆਇਆ ਹੋਇਆ ਸੀ ਅਤੇ ਉਸ ਨੇ ਸ਼ੁੱਕਰਵਾਰ ਨੂੰ ਵਾਪਸ ਡਿਊਟੀ ‘ਤੇ ਜਾਣਾ ਸੀ।

Bassi Pathana Bypass Near Road Accident , Military man Death
ਜਦੋਂ ਪੁੱਤ ਨੂੰ ਦੇਖਣ ਦੇ ਚਾਅ ‘ਚ ਛੁੱਟੀ ਆਇਆ ਫੌਜੀ ਤਾਂ ਵਾਪਰਿਆ ਅਜਿਹਾ ਭਾਣਾ

ਦੱਸਿਆ ਜਾਂਦਾ ਹੈ ਕਿ ਬੀਤੀ ਦੇਰ ਸ਼ਾਮ ਬਿਕਰਮਜੀਤ ਸਿੰਘ ਮੋਟਰਸਾਈਕਲ ‘ਚ ਪੰਪ ਤੋਂ ਪੈਟਰੋਲ ਪੁਵਾਉਣ ਗਿਆ ਸੀ। ਜਦੋਂ ਉਹ ਬਸੀ ਬਾਈਪਾਸ ਨੇੜੇ ਪੁੱਜਾ ਤਾਂ ਮੋਟਰਸਾਈਕਲ ਦਾ ਸਤੁੰਲਨ ਵਿਗੜਨ ਕਰਕੇ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਦਰੱਖਤ ਲਾਲ ਟਕਰਾ ਗਿਆ। ਇਸ ਹਾਦਸੇ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
-PTCNews