ਬਟਾਲਾ ‘ਚ ਅਕਾਲੀ ਆਗੂ ਦੇ ਕਤਲ ਦਾ ਮਾਮਲਾ: ਪੁਲਿਸ ਵੱਲੋਂ 3 ਕਾਗਰਸੀਆਂ ਤੇ 4 ਅਣਪਛਾਤਿਆਂ ਖਿਲਾਫ ਪਰਚਾ ਦਰਜ

Batala

ਬਟਾਲਾ ‘ਚ ਅਕਾਲੀ ਆਗੂ ਦੇ ਕਤਲ ਦਾ ਮਾਮਲਾ: ਪੁਲਿਸ ਵੱਲੋਂ 3 ਕਾਗਰਸੀਆਂ ਤੇ 4 ਅਣਪਛਾਤਿਆਂ ਖਿਲਾਫ ਪਰਚਾ ਦਰਜ,ਬਟਾਲਾ: ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਢਿਲਵਾਂ ‘ਚ ਬੀਤੀ ਰਾਤ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਕਾਗਰਸੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ‘ਚ 3 ਕਾਗਰਸੀਆਂ ਤੇ 4 ਅਣਪਛਾਤਿਆਂ ‘ਤੇ ਪਰਚਾ ਦਰਜ ਹੋਇਆ ਹੈ, ਜਿਨ੍ਹਾਂ ‘ਚ ਬਲਵਿੰਦਰ ਸਿੰਘ , ਮੇਜਰ ਸਿੰਘ , ਮਨਦੀਪ ਸਿੰਘ ਦੇ ਨਾਮ ਸ਼ਾਮਿਲ ਹਨ। ਪੁਲਿਸ ਨੇ ਧਾਰਾ 302 .148.149ਤੇ ਆਰਮ ਐਕਟ ਦੀਆਂ ਧਰਾਵਾਂ 25.27.49.59 ਤਹਿਤ ਮੁਕੱਦਮਾ ਦੇਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ: ਮਹਿਲਾ ਅਕਾਲੀ ਆਗੂ ਦੀ ਕੁੱਟਮਾਰ ਨੂੰ ਲੈ ਕੇ ਇਹ ਕੀ ਕਹਿ ਗਏ ਸੁਖਪਾਲ ਖਹਿਰਾ!! 

ਦੱਸਣਯੋਗ ਹੈ ਕਿ ਬੀਤੀ ਰਾਤ ਕੁਝ ਅਣਪਛਾਤਿਆਂ ਨੇ ਅਕਾਲੀ ਦਲ ਆਗੂ ਦਲਬੀਰ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ। ਇਸ ਹਮਲੇ ਦੌਰਾਨ ਹਮਲਾਵਰਾਂ ਨੇ ਅੰਨੇਵਾਹ ਅਕਾਲੀ ਆਗੂ ਦੇ 15 ਦੇ ਕਰੀਬ ਗੋਲੀਆਂ ਮਾਰੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ।

-PTC News