ਬਟਾਲਾ ‘ਚ ASI ਨੇ ਨਸ਼ੇ ‘ਚ ਟੱਲੀ ਹੋ ਕੇ ਲੋਕਾਂ ਨੂੰ ਕੱਢੀਆਂ ਗਾਲ੍ਹਾਂ ,ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ    

ਬਟਾਲਾ 'ਚ ASI ਨੇ ਨਸ਼ੇ 'ਚ ਟੱਲੀ ਹੋ ਕੇ ਲੋਕਾਂ ਨੂੰ ਕੱਢੀਆਂਗਾਲ੍ਹਾਂ ,ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ    

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ 

ਬਟਾਲਾ : ਫਗਵਾੜਾ ‘ਚ ਐਸਐਚਓ ਨਵਦੀਪ ਸਿੰਘ ਵੱਲੋਂ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰਨ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਹੁਣ ਬਟਾਲਾ ਦੇ ਏਐਸਆਈ ਦਾ ਸ਼ਰਮਨਾਕ ਕਾਰਨਾਮਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਖਾਕੀ ਇੱਕ ਵਾਰ ਫਿਰ ਸ਼ਰਮਸਾਰ ਹੋ ਗਈ ਹੈ।

Batala ASI ne Nase ch tali ho ke loka nu kadiaa gala , video sosal media te Viral
ਬਟਾਲਾ ‘ਚ ASI ਨੇ ਨਸ਼ੇ ‘ਚ ਟੱਲੀ ਹੋ ਕੇ ਲੋਕਾਂ ਨੂੰ ਕੱਢੀਆਂਗਾਲ੍ਹਾਂ ,ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ

ਦਰਅਸਲ ‘ਚ ਡੇਰਾ ਬਾਬਾ ਨਾਨਕ ਰੋਡ ਉੱਤੇ ਸਥਿਤ ਗੋਖੁਵਾਲ ਵਿਚ ਲੱਗੇ ਨਾਕੇ ਉੱਤੇ ਥਾਣਾ ਸਿਵਲ ਲਾਈਨ ਬਟਾਲਾਦੇ ਇੱਕ ਏ.ਐੱਸ.ਆਈ. ਰਾਜ ਕੁਮਾਰ ਨੇ ਨਸ਼ੇ ਵਿਚ ਟੱਲੀ ਹੋ ਕੇ ਲੋਕਾਂ ਨੂੰ ਗਾਲ੍ਹਾਂ ਕੱਢੀਆਂ ਤੇ ਡੀ.ਜੀ.ਪੀ. ਪੰਜਾਬ ਦੇ ਬਾਰੇ ਵਿਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ।

ਬਟਾਲਾ ‘ਚ ASI ਨੇ ਨਸ਼ੇ ‘ਚ ਟੱਲੀ ਹੋ ਕੇ ਲੋਕਾਂ ਨੂੰ ਕੱਢੀਆਂਗਾਲ੍ਹਾਂ ,ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ

ਇਸ ਦੌਰਾਨ ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਤੇ ਲੋਕਾਂ ਨੇ ਇਸ ‘ਤੇ ਖੂਬ ਕੁਮੈਂਟ ਕੀਤੇ। ਇਸ ਤੋਂ ਬਾਅਦ ਐਸਐਸਪੀ ਰਛਪਾਲ ਸਿੰਘ ਨੇ ਮੁਲਜ਼ਮ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਹੈ। ਐੱਸ.ਐੱਸ.ਪੀ. ਨੇ ਇਸ ਮਾਮਲੇ ਦੀ ਜਾਂਚ ਸਿਵਲ ਲਾਈਨ ਦੇ ਐੱਸ.ਐੱਚ.ਓ. ਨੂੰ ਸੌਂਪ ਦਿੱਤੀ ਹੈ।

ਬਟਾਲਾ ‘ਚ ASI ਨੇ ਨਸ਼ੇ ‘ਚ ਟੱਲੀ ਹੋ ਕੇ ਲੋਕਾਂ ਨੂੰ ਕੱਢੀਆਂਗਾਲ੍ਹਾਂ ,ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਡੀ.ਜੀ.ਪੀ. ਦਿਨਕਰ ਗੁਪਤਾ ਨੇ ਫਗਵਾੜਾ ਦੇ ਥਾਣਾ ਸਿਟੀ ਦੇ ਐੱਸ.ਐੱਚ.ਓ. ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। ਕਿਉਂਕਿ ਨਵਦੀਪ ਸਿੰਘ ਨੇ ਫਗਵਾੜਾ ਵਿਚ ਕੋਵਿਡ ਗਾਈਡਲਾਈਨ ਦਾ ਪਾਲਣ ਕਰਵਾਉਣ ਦੌਰਾਨ ਇਕ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰ ਕੇ ਸੁੱਟ ਦਿੱਤਾ ਸੀ, ਜਿਸ ਦਾ ਵੀਡੀਓ ਵਾਇਰਲ ਹੋ ਗਿਆ।
-PTCNews