ਬਟਾਲਾ : ਫ਼ਤਿਹਗੜ੍ਹ ਚੂੜੀਆਂ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਪਿਓ -ਪੁੱਤਰ ਸਮੇਤ ਤਿੰਨ ਕਾਬੂ

By Shanker Badra - May 29, 2020 11:05 am

ਬਟਾਲਾ : ਫ਼ਤਿਹਗੜ੍ਹ ਚੂੜੀਆਂ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਪਿਓ -ਪੁੱਤਰ ਸਮੇਤ ਤਿੰਨ ਕਾਬੂ:ਬਟਾਲਾ : ਫ਼ਤਿਹਗੜ੍ਹ ਚੂੜੀਆਂ ਦੇ ਵਾਰਡ ਨੰ. 4 ,ਦਸਮੇਸ਼ ਨਗਰ ਵਿਖੇ ਗੁਟਕਾ ਸਾਹਿਬ ਅਤੇ ਹੋਰ ਗੁਰਬਾਣੀ ਦੀਆਂ ਪੋਥੀਆਂ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਓਥੇ ਇੱਕ ਘਰ 'ਚ ਧਾਰਮਿਕ ਲਿਟਰੇਚਰ ਨੂੰ ਲਗਾਈ ਅੱਗ 'ਚ ਗੁਟਕਾ ਸਾਹਿਬ ਦੇ ਅੰਗ ਸਾੜੇ ਗਏ ,ਜੋ ਤੇਜ਼ ਹਵਾ ਨਾਲ ਉੱਡ ਕੇ ਘਰ ਤੋਂ ਬਾਹਰ ਗਲੀ 'ਚ ਆ ਗਏ। ਜਿਸ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਧਾਰਮਿਕ ਜਥੇਬੰਦੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਹੈ।

ਇਸ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਬਲਬੀਰ ਸਿੰਘ ਸੰਧੂ ਅਤੇ ਐੱਸ.ਐੱਚ.ਓ ਸੁਖਵਿੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਹਨ।ਉਨ੍ਹਾਂ ਨੇ ਬਰੀਕੀ ਨਾਲ ਜਾਂਚ ਕਰਦਿਆਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ,ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਪੁਲਿਸ ਨੇ ਸੜੇ ਹੋਏ ਗੁਰੂ ਦੇ ਅੰਗ ਇਕਠੇ ਕਰ ਕੇ ਕਬਜ਼ੇ 'ਚ ਲੈ ਲਏ ਅਤੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਘਟਨਾ ਸਥਾਨ ਮੌਕੇ ਚਸ਼ਮਦੀਨ ਗਵਾਹ ਹਰਦੁਮਨ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਕਵੀਸ਼ਰ ਬਲਵਿੰਦਰ ਸਿੰਘ ਜੌਹਲ ਦੇ ਬੇਟੇ ਗੁਰਜੀਤ ਸਿੰਘ ਰਾਜੂ ਅਤੇ ਉਸ ਦੀ ਪਤਨੀ ਪਲਵਿੰਦਰ ਕੌਰ ਨੂੰ ਕੁੱਝ ਸਾੜਦਿਆਂ ਵੇਖਿਆ ਗਿਆ ਸੀ। ਬਲਵਿੰਦਰ ਸਿੰਘ ਜੌਹਲ ਦੀਆਂ ਕਵਿਤਾਵਾਂ ਦੇ ਟੁਕੜੇ ਵੀ ਅੱਧ ਜਲੇ ਮਿਲੇ ਹੋਣ ਕਰਕੇ ਬਲਵਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਅਨਜਾਣੇ 'ਚ ਹੋਈ ਗਲਤੀ ਕਹਿ ਕੇ ਆਪਣੀ ਗਲਤੀ ਨੂੰ ਮੰਨਿਆ ਹੈ।
-PTCNews

adv-img
adv-img