ਮੋਟਰਸਾਈਕਲ ਲੈਣ ਦੇ ਚੱਕਰ ‘ਚ 2 ਨੌਜਵਾਨਾਂ ਨੇ ਸਾਬਕਾ ਫੌਜੀ ਨਾਲ ਕੀਤਾ ਅਜਿਹਾ ਸ਼ਰਮਨਾਕ ਕਾਰਾ

Batala ex-military Darshan Lal kidnap After Murder
ਮੋਟਰਸਾਈਕਲ ਲੈਣ ਦੇ ਚੱਕਰ 'ਚ 2 ਨੌਜਵਾਨਾਂ ਨੇ ਸਾਬਕਾ ਫੌਜੀ ਨਾਲ ਕੀਤਾ ਅਜਿਹਾ ਸ਼ਰਮਨਾਕ ਕਾਰਾ

ਮੋਟਰਸਾਈਕਲ ਲੈਣ ਦੇ ਚੱਕਰ ‘ਚ 2 ਨੌਜਵਾਨਾਂ ਨੇ ਸਾਬਕਾ ਫੌਜੀ ਨਾਲ ਕੀਤਾ ਅਜਿਹਾ ਸ਼ਰਮਨਾਕ ਕਾਰਾ:ਮੁਕੇਰੀਆਂ : ਹੁਸ਼ਿਆਰਪੁਰ ਦੇ ਸ਼ਹਿਰ ਬਟਾਲਾ ਦੇ ਸਾਬਕਾ ਫੌਜੀ ਦਰਸ਼ਨ ਲਾਲ ਨੂੰ ਬੀਤੇ ਦਿਨੀਂ 2 ਨੌਜਵਾਨਾਂ ਨੇ ਅਗਵਾ ਕਰ ਲਿਆ ਸੀ।ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਸਾਬਕਾ ਫੌਜੀ ਦਾ ਕਤਲ ਕਰ ਦਿੱਤਾ ਹੈ।ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਭਰਾ ਬਲਕਾਰ ਸਿੰਘ ਨੇ ਆਪਣੇ ਭਰਾ ਦੇ ਅਗਵਾ ਹੋਣ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਅਤੇ ਪੁਲਿਸ ਨੇ ਜਾਂਚ ਕਰਦਿਆਂ ਸਾਬਕਾ ਫੌਜੀ ਦੇ ਕਾਤਲਾਂ ਨੂੰ ਫੜ ਲਿਆ ਹੈ।

Batala ex-military Darshan Lal kidnap After Murder
ਮੋਟਰਸਾਈਕਲ ਲੈਣ ਦੇ ਚੱਕਰ ‘ਚ 2 ਨੌਜਵਾਨਾਂ ਨੇ ਸਾਬਕਾ ਫੌਜੀ ਨਾਲ ਕੀਤਾ ਅਜਿਹਾ ਸ਼ਰਮਨਾਕ ਕਾਰਾ

ਇਸ ਦੌਰਾਨ ਮੁਕੇਰੀਆਂ ਦੀ ਪੁਲਿਸ ਨੇ ਦੋਸ਼ੀ ਰਾਹੁਲ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਹਾਜੀਪੁਰ, ਸੰਜੀਵ ਕੁਮਾਰ ਉਰਫ਼ ਸੰਜੂ ਪੁੱਤਰ ਗਿਆਨ ਚੰਦ ਵਾਸੀ ਸਨੇਹੜਾ, ਥਾਣਾ ਹਾਜੀਪੁਰ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਲਿਆ ਹੈ।ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਸਾਬਕਾ ਫੌਜੀ ਦੇ ਨਾਲ ਪਹਿਲਾਂ ਜਲੰਧਰ ਗਏ ਸਨ।

Batala ex-military Darshan Lal kidnap After Murder
ਮੋਟਰਸਾਈਕਲ ਲੈਣ ਦੇ ਚੱਕਰ ‘ਚ 2 ਨੌਜਵਾਨਾਂ ਨੇ ਸਾਬਕਾ ਫੌਜੀ ਨਾਲ ਕੀਤਾ ਅਜਿਹਾ ਸ਼ਰਮਨਾਕ ਕਾਰਾ

ਉਨ੍ਹਾਂ ਨੇ ਮੰਨਿਆ ਹੈ ਕਿ ਵਾਪਸ ਆਉਂਦੇ ਸਮੇਂ ਸਾਬਕਾ ਫੌਜੀ ਨੂੰ ਕੋਲਡ ਡਰਿੰਕ ‘ਚ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਪਿਲਾ ਦਿੱਤੀਆਂ ਸਨ ,ਜਿਸ ਕਾਰਨ ਉਹ ਬੇਹੋਸ਼ ਹੋ ਗਿਆ।ਉਸ ਤੋਂ ਬਾਅਦ ਹੁਸ਼ਿਆਰਪੁਰ ਤੋਂ ਤਲਵਾੜਾ ਨੂੰ ਜਾਂਦੇ ਰਸਤੇ ‘ਚ ਉਨ੍ਹਾਂ ਕਾਰ ਰੋਕ ਕੇ ਪਰਨੇ ਨਾਲ ਦਰਸ਼ਨ ਲਾਲ ਦਾ ਗਲਾ ਘੁੱਟ ਦਿੱਤਾ ਤੇ ਬਾਅਦ ‘ਚ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ।ਜਿਸ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਆਈ.ਟੀ.ਆਈ. ਤਲਵਾੜਾ ਨਜ਼ਦੀਕ ਨਹਿਰ ‘ਚ ਸੁੱਟ ਦਿੱਤੀ ਤੇ ਉਸ ਦੀ ਕਾਰ ਪਿੰਡ ਅੱਜੋਵਾਲ ਨੇੜੇ ਸੜਕ ਕਿਨਾਰੇ ਖੜ੍ਹੀ ਕਰ ਕੇ ਫ਼ਰਾਰ ਹੋ ਗਏ।

Batala ex-military Darshan Lal kidnap After Murder
ਮੋਟਰਸਾਈਕਲ ਲੈਣ ਦੇ ਚੱਕਰ ‘ਚ 2 ਨੌਜਵਾਨਾਂ ਨੇ ਸਾਬਕਾ ਫੌਜੀ ਨਾਲ ਕੀਤਾ ਅਜਿਹਾ ਸ਼ਰਮਨਾਕ ਕਾਰਾ

ਪੁਲਿਸ ਦੇ ਦੱਸਣ ਮੁਤਾਬਕ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਆਪਣੇ 2 ਮੋਟਰਸਾਈਕਲ 80 ਹਜ਼ਾਰ ‘ਚ ਦਰਸ਼ਨ ਲਾਲ ਕੋਲ ਗਹਿਣੇ ਰੱਖੇ ਸੀ।ਉਨ੍ਹਾਂ ਨੇ ਆਪਣੇ ਮੋਟਰਸਾਈਕਲ ਵਾਪਸ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸਾਵਧਾਨ ! ਚੋਣ ਡਿਊਟੀ ਕਟਾਉਣ ਲਈ ਅਰਜ਼ੀਆਂ ਦੇਣ ਵਾਲੇ ਅਧਿਕਾਰੀ ਤੇ ਮੁਲਾਜ਼ਮਾਂ ਲਈ ਵੱਡੀ ਖ਼ਬਰ

-PTCNews