ਬਟਾਲਾ : ਕਾਦੀਆਂ ‘ਚ ਕਾਂਗਰਸੀ ਆਗੂ ਦੇ ਘਰੋਂ ਨਜ਼ਾਇਜ ਸ਼ਰਾਬ ਦੀਆਂ 65 ਪੇਟੀਆਂ ਹੋਈਆਂ ਬਰਾਮਦ

Batala In Congress Leader Home Alcohol 65 Pallets Recovered

ਬਟਾਲਾ : ਕਾਦੀਆਂ ‘ਚ ਕਾਂਗਰਸੀ ਆਗੂ ਦੇ ਘਰੋਂ ਨਜ਼ਾਇਜ ਸ਼ਰਾਬ ਦੀਆਂ 65 ਪੇਟੀਆਂ ਹੋਈਆਂ ਬਰਾਮਦ:ਬਟਾਲਾ ਦੇ ਕਾਦੀਆਂ ‘ਚ ਇੱਕ ਕਾਂਗਰਸੀ ਆਗੂ ਦੇ ਘਰੋਂ ਨਜ਼ਾਇਜ ਸ਼ਰਾਬ ਦੀਆਂ 65 ਪੇਟੀਆਂ ਬਰਾਮਦ ਹੋਈਆਂ ਹਨ।ਇਸ ਦੇ ਨਾਲ ਹੀ ਦੇਸ਼ੀ ਸ਼ਰਾਬ ਕੱਢਣ ਵਾਲੇ ਡਰੱਮ ਵੀ ਬਰਾਮਦ ਹੋਏ ਹਨ।ਜਾਣਕਾਰੀਆਂ ਅਨੁਸਾਰ ਇਹ ਨਜ਼ਾਇਜ ਸ਼ਰਾਬ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਲਿਆਂਦੀ ਗਈ ਸੀ।

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਕਾਂਗਰਸੀ ਆਗੂ ਦੇ ਘਰ ਰੇਡ ਕੀਤੀ ਸੀ, ਜਿਸ ਦੌਰਾਨ ਉਸਦੇ ਘਰੋਂ ਨਜ਼ਾਇਜ ਸ਼ਰਾਬ ਦੀਆਂ 65 ਪੇਟੀਆਂ ਬਰਾਮਦ ਹੋਈਆਂ ਹਨ।ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਮੌਕੇ ‘ਤੇ ਭੱਜਣ ‘ਚ ਕਾਮਯਾਬ ਹੋ ਗਿਆ ਹੈ।

ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ‘ਤੇ ਮੁਲਜ਼ਮਾਂ ਨੂੰ ਬਚਾਉਣ ਦੇ ਇਲਜ਼ਾਮ ਲੱਗ ਰਹੇ ਹਨ।ਜਦਕਿ ਪੰਜਾਬ ਰਾਜ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 19 ਸਤੰਬਰ ਨੂੰ ਹੋਣੀਆਂ ਹਨ।ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਵੋਟਰਾਂ ਨੂੰ ਸ਼ਰੇਆਮ ਖੁਲ੍ਹੇਆਮ ਸ਼ਰਾਬ ਵੰਡੀ ਜਾ ਰਹੀ ਹੈ।

ਬ੍ਰੇਕਿੰਗ ਨਿਊਜ਼ |BREAKING NEWS|

Posted by PTC News on Monday, September 10, 2018

-PTCNews