Fri, Apr 19, 2024
Whatsapp

ਬਟਾਲਾ ‘ਚ ਅਕਾਲੀ ਆਗੂ ਦੇ ਕਤਲ ਦਾ ਮਾਮਲਾ: ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Written by  Jashan A -- November 26th 2019 05:58 PM
ਬਟਾਲਾ ‘ਚ ਅਕਾਲੀ ਆਗੂ ਦੇ ਕਤਲ ਦਾ ਮਾਮਲਾ: ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਬਟਾਲਾ ‘ਚ ਅਕਾਲੀ ਆਗੂ ਦੇ ਕਤਲ ਦਾ ਮਾਮਲਾ: ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਬਟਾਲਾ ‘ਚ ਅਕਾਲੀ ਆਗੂ ਦੇ ਕਤਲ ਦਾ ਮਾਮਲਾ: ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ,ਬਟਾਲਾ: ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਢਿਲਵਾਂ ‘ਚ ਬੀਤੀ ਰਾਤ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਮ੍ਰਿਤਪਾਲ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਛੇਤੀ ਹੀ ਪੰਜਾਬ ਲਿਆਂਦਾ ਜਾ ਰਿਹਾ ਹੈ। ਹੋਰ ਪੜ੍ਹੋ: ਖੰਨਾ ਪੁਲਿਸ ਨੇ ਹਥਿਆਰਾਂ ਸਣੇ 4 ਵਿਕਅਤੀਆਂ ਨੂੰ ਕੀਤਾ ਗ੍ਰਿਫਤਾਰ, ਅੱਤਵਾਦੀਆਂ ਨਾਲ ਜੁੜੇ ਤਾਰ ! ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੁਝ ਅਣਪਛਾਤਿਆਂ ਨੇ ਅਕਾਲੀ ਦਲ ਆਗੂ ਦਲਬੀਰ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ ਸੀ। ਇਸ ਹਮਲੇ ਦੌਰਾਨ ਹਮਲਾਵਰਾਂ ਨੇ ਅੰਨੇਵਾਹ ਅਕਾਲੀ ਆਗੂ ਦੇ 15 ਦੇ ਕਰੀਬ ਗੋਲੀਆਂ ਮਾਰੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। -PTC News


Top News view more...

Latest News view more...