ਬਟਾਲਾ : ਨਾਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਬਰਾਮਦ, ਡ੍ਰਾਈਵਰ ਭੱਜਣ ‘ਚ ਹੋਇਆ ਕਾਮਯਾਬ

batala
ਬਟਾਲਾ : ਨਾਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਬਰਾਮਦ, ਡ੍ਰਾਈਵਰ ਭੱਜਣ 'ਚ ਹੋਇਆ ਕਾਮਯਾਬ

ਪੰਜਾਬ ‘ਚ ਨਸ਼ਿਆਂ ਨੂੰ ਨੱਥ ਪਾਉਣ ਲਈ ਪੁਲਿਸ ਵੱਲੋਂ ਨਸ਼ੇ ਦੇ ਤਸਕਰਾਂ ਖਿਲਾਫ ਸਖਤੀ ਵਰਤੀ ਜਾ ਰਹੀ ਹੈ, ਜਿਸ ਕਰਕੇ ਪੰਜਾਬ ‘ਚ ਹਰ ਰੋਜ਼ ਵੱਖ-ਵੱਖ ਥਾਵਾਂ ਤੋਂ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਥਾਂ-ਥਾਂ ‘ਤੇ ਨਾਕੇ ਲਗਾਏ ਜਾ ਰਹੇ ਹਨ।

batala
ਬਟਾਲਾ : ਨਾਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਬਰਾਮਦ, ਡ੍ਰਾਈਵਰ ਭੱਜਣ ‘ਚ ਹੋਇਆ ਕਾਮਯਾਬ

ਅਜਿਹਾ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬਟਾਲਾ ਪੁਲਿਸ ਨੇ ਸ਼ਹਿਰ ਦੀ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਨਾਲ ਭਰਿਆ ਇੱਕ ਟਰੱਕ ਬਰਾਮਦ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ, ਟਰੱਕ ਵਿੱਚੋਂ  ਪੇਟੀਆਂ 50 ਨਾਜਾਇਜ਼ ਸ਼ਰਾਬ ਮਿਲੀ ਹੈ।

batala
ਬਟਾਲਾ : ਨਾਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਬਰਾਮਦ, ਡ੍ਰਾਈਵਰ ਭੱਜਣ ‘ਚ ਹੋਇਆ ਕਾਮਯਾਬ

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਏ.ਐੱਸ.ਆਈ. ਸੁਖਜਿੰਦਰ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਜਿਸ ਸਮੇਂ ਮੰਡੀ ਦੀ ਗਸ਼ਤ ‘ਤੇ ਸੀ ਤਾਂ ਉਹਨਾਂ ਵੱਲੋਂ ਨਾਜਾਇਜ਼ ਸ਼ਰਾਬ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕੀਤਾ ਗਿਆ ਪਰ ਟਰੱਕ ਦਾ ਡਰਾਇਵਰ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।

ਹੋਰ ਪੜੋ: ਤਸਕਰੀ ਲਈ ਲਿਜਾਈਆਂ ਜਾ ਰਹੀਆਂ ਸ਼ਰਾਬ ਦੀਆਂ 991 ਪੇਟੀਆਂ ਬਰਾਮਦ

ਫਿਲਹਾਲ, ਪੁਲਿਸ ਨੇ ਟਰੱਕ ਡਰਾਇਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

-PTC News