ਬਟਾਲਾ: ਪੰਚਾਇਤ ਚੋਣਾਂ ਵਿੱਚ ਕਾਂਗਰਸ ਦੀ ਧੱਕੇਸ਼ਾਹੀ ਤੇ ਪੱਖਪਾਤ ਲਗਾਤਾਰ ਜਾਰੀ

batala panchayat elections congress akali dal
ਬਟਾਲਾ: ਪੰਚਾਇਤ ਚੋਣਾਂ ਵਿੱਚ ਕਾਂਗਰਸ ਦੀ ਧੱਕੇਸ਼ਾਹੀ ਤੇ ਪੱਖਪਾਤ ਲਗਾਤਾਰ ਜਾਰੀ

ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਹੈ। ਆਉਣ ਵਾਲੀ 30 ਦਸੰਬਰ ਨੂੰ ਪੰਜਾਬ ਵਿੱਚ ਪੰਚਾਇਤ ਚੋਣਾਂ ਹੋਣੀਆਂ ਹਨ, ਜਿਸ ਤੋਂ ਪਹਿਲਾ ਕਾਂਗਰਸ ਉੱਪਰ ਦੋਸ਼ ਲੱਗ ਰਹੇ ਹਨ ਕਿ ਪੰਚਾਇਤ ਚੋਣਾਂ ਵਿੱਚ ਕਾਂਗਰਸ ਵਰਕਰ ਧੱਕੇਸ਼ਾਹੀ ਕਰ ਰਹੇ ਹਨ।

batala panchayat elections congress
ਬਟਾਲਾ: ਪੰਚਾਇਤ ਚੋਣਾਂ ਵਿੱਚ ਕਾਂਗਰਸ ਦੀ ਧੱਕੇਸ਼ਾਹੀ ਤੇ ਪੱਖਪਾਤ ਲਗਾਤਾਰ ਜਾਰੀ

ਅਜਿਹਾ ਇੱਕ ਮਾਮਲਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਸਾਹਮਣੇ ਆਇਆ ਹੈ, ਜਿੱਥੇ ਇੰਦਰਜੀਤ ਰੰਧਾਵਾ ਨੇ ਆਪਣੇ ਭਰਾ ਸੁੱਖਵਿੰਦਰ ਰੰਧਾਵਾ ਤੇ ਦੋਸ਼ ਲਾਇਆ ਹੈ ਕਿ ਉਹ ਪੰਚਾਇਤ ਚੋਣਾਂ ਵਿੱਚ ਅਕਾਲੀ ਦਲ ਨਾਲ ਧੱਕੇਸ਼ਾਹੀ ਕਰ ਰਿਹਾ ਹੈ।

ਜਾਣਕਾਰੀ ਮੁਤਾਬਕ, ਅਕਾਲੀ ਆਗੂ ਇੰਦਰਜੀਤ ਰੰਧਾਵਾ ਨੇ ਬਟਾਲਾ ‘ਚ ਮੀਡੀਆ ਦੇ ਮੁਖਾਤਿਬ ਹੋ ਕੇ ਮੰਤਰੀ ਭਰਾ ਸੁੱਖਵਿੰਦਰ ਰੰਧਾਵਾ ਤੇ ਦੋਸ਼ ਲਾਏ ਹਨ।  ਰੰਧਾਵਾ ਨੇ ਚੋਣ ਕਮਿਸ਼ਨਰ ਨੂੰ ਲਿਖਤੀ ਵਿੱਚ ਸ਼ਿਕਾਇਤ ਕੀਤੀ ਹੈ ਕਿ ਉਹ ਮੰਤਰੀ ਸੁੱਖਵਿੰਦਰ ਰੰਧਾਵਾ ਖਿਲਾਫ ਕਾਰਵਾਈ ਕਰਨ ਤਾਂ ਜੋ ਨਿਰਪੱਖ ਚੋਣਾਂ ਹੋ ਸਕਣ।

—PTC News