Wed, Apr 17, 2024
Whatsapp

ਬਟਾਲਾ ਪਟਾਕਾ ਫੈਕਟਰੀ ਹਾਦਸਾ: ਸੁਪਰਡੈਂਟ ਸਮੇਤ 3 ਮੁੱਖ ਮੁਲਾਜ਼ਮ ਸਸਪੈਂਡ

Written by  Jashan A -- November 18th 2019 06:25 PM
ਬਟਾਲਾ ਪਟਾਕਾ ਫੈਕਟਰੀ ਹਾਦਸਾ: ਸੁਪਰਡੈਂਟ ਸਮੇਤ 3 ਮੁੱਖ ਮੁਲਾਜ਼ਮ ਸਸਪੈਂਡ

ਬਟਾਲਾ ਪਟਾਕਾ ਫੈਕਟਰੀ ਹਾਦਸਾ: ਸੁਪਰਡੈਂਟ ਸਮੇਤ 3 ਮੁੱਖ ਮੁਲਾਜ਼ਮ ਸਸਪੈਂਡ

ਬਟਾਲਾ ਪਟਾਕਾ ਫੈਕਟਰੀ ਹਾਦਸਾ: ਸੁਪਰਡੈਂਟ ਸਮੇਤ 3 ਮੁੱਖ ਮੁਲਾਜ਼ਮ ਸਸਪੈਂਡ,ਬਟਾਲਾ: ਬਟਾਲਾ ਧਮਾਕਾ ਮਾਮਲੇ ਦੀ ਜਾਂਚ 'ਚ ਦੋਸ਼ੀ ਪਾਏ ਗਏ ਡੀ. ਸੀ. ਦਫਤਰ ਦੇ 3 ਕਰਮਚਾਰੀਆਂ ਨੂੰ ਸਸਪੈਂਡ ਕੀਤਾ ਗਿਆ। ਜਾਣਕਾਰੀ ਮੁਤਾਬਕ ਡੀ.ਸੀ. ਦਫਤਰ ਦੇ ਤਿੰਨ ਕਰਮਚਾਰੀ ਅਨਿਲ ਕੁਮਾਰ, ਸੁਪਰਡੈਂਟ ਮੁਲਖ ਰਾਜ ਅਤੇ ਗੁਰਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹਾਦਸੇ ਦੀ ਕੀਤੀ ਗਈ ਮੈਜਿਸਟੀਰੀਅਲ ਪੜਤਾਲ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਅਨਿਲ ਕੁਮਾਰ ਸੁਪਰਡੈਂਟ -ਗ੍ਰੇਡ 2 (ਮਾਲ) ਗੁਰਦਾਸਪੁਰ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੋਰਾਨ ਇਸਦਾ ਹੈੱਡਕੁਆਟਰ ਦਫਤਰ ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਿਖੇ ਹੋਵੇਗਾ ਅਤੇ ਉਹ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਧਰੇ ਬਾਹਰ ਨਹੀਂ ਜਾਵੇਗਾ। ਇਸੇ ਤਰਾਂ ਮੁਲਖ ਰਾਜ ਜੂਨੀਅਰ ਸਹਾਇਕ ਹਾਲ ਬਿੱਲ ਕਲਰਕ ਤਹਿਸੀਲ ਦਫਤਰ ਗੁਰਦਾਸਪੁਰ ਨੂੰ ਨੋਕਰੀ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੋਰਾਨ ਇਸ ਦਾ ਹੈੱਡਕੁਆਟਰ ਦਫਤਰ ਉਪ ਮੰਡਲ ਮੈਜਿਸਟਰੇਟ ਡੇਰਾ ਬਾਬਾ ਨਾਨਕ ਹੋਵੇਗਾਅਤੇ ਉਹ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਧਰੇ ਬਾਹਰ ਨਹੀਂ ਜਾਵੇਗਾ। ਉਥੇ ਹੀ ਗੁਰਿੰਦਰ ਸਿੰਘ ਜੂਨੀਅਰ ਸਹਾਇਕ ਹਾਲਅਮਲਾ ਸ਼ਾਖਾ ਨੂੰ ਤੁਰੰਤ ਨੋਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਮੁਅੱਤਲੀ ਦੋਰਾਨ ਇਸ ਦਾ ਹੈੱਡ ਕੁਆਟਰ ਦਫਤਰ ਉਪਮੰਡਲ ਮੈਜਿਸਟਰੇਟ , ਡੇਰਾ ਬਾਬਾ ਨਾਨਕ ਵਿਖੇ ਹੋਵੇਗਾ ਅਤੇ ਉਹ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਧਰੇ ਬਾਹਨ ਨਹੀਂ ਜਾਵੇਗਾ।ਪੰਜਾਬ ਸਰਕਾਰ ਵਲੋਂ ਬਟਾਲਾ ਪਟਾਕਾ ਫੈਕਟਰੀ ਹਾਦਸੇ ਦੀ ਮੈਜਿਸਟੀਰੀਅਲ ਪੜਤਾਲ ਜ਼ਿਲੇ ਦੇ ਵਧੀਕਡਿਪਟੀ ਕਮਿਸ਼ਨਰ (ਜ) ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਨੂੰ ਸੋਂਪੀਗਈ ਸੀ। ਦੱਸਣਯੋਗ ਹੈ ਕਿ ਬੀਤੇ ਸਤੰਬਰ ਮਹੀਨੇ ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੌਰਾਨ 24 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਲੋਕ ਜ਼ਖਮੀ ਹੋ ਗਏ ਸਨ। -PTC News


Top News view more...

Latest News view more...