ਬਟਾਲਾ ਪੁਲਿਸ ਦੀ ਵੱਡੀ ਕਾਮਯਾਬੀ ,2 ਖਾਲਿਸਤਾਨੀ ਸਮਰਥਕਾਂ ਨੂੰ ਕੀਤਾ ਗ੍ਰਿਫ਼ਤਾਰ

Batala police 2 Khalistani supporters reested

ਬਟਾਲਾ ਪੁਲਿਸ ਦੀ ਵੱਡੀ ਕਾਮਯਾਬੀ ,2 ਖਾਲਿਸਤਾਨੀ ਸਮਰਥਕਾਂ ਨੂੰ ਕੀਤਾ ਗ੍ਰਿਫ਼ਤਾਰ:ਬਟਾਲਾ ਪੁਲਿਸ ਵੱਲੋਂ ਦੋ ਹੋਰ ਖਾਲਿਸਤਾਨੀ ਸਮੱਰਥਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।ਦੋਵੇ ਕਾਬੂ ਕੀਤੇ ਗੲੇ ਗਰਮਖਿਅਾਲੀ ਭਰਾਵਾਂ ਦੀ ਸ਼ਨਾਖਤ ਹਰਨਾਮ ਤੇ ਨਿਰਮਲ ਸਿੰਘ ਚਕਰਾਲਾ ਜ਼ਿਲ੍ਹਾ ਜਲੰਧਰ ਵਜੋਂ ਹੋੲੀ ਹੈ।ੲਿਹਨਾਂ ਦੋਵੇ ਸਕੇ ਭਰਾਵਾਂ ‘ਤੇ ਵਿਦੇਸ਼ੀ ਫੰਡਿੰਗ ਨੂੰ ਗਰਮਖਿਅਾਲੀਅਾਂ ਤੱਕ ਪਹੁੰਚਾੳੁਣ,ਪੰਜਾਬ ਦੇ ਹਲਾਤਾਂ ਨੂੰ ਮੁੜ ਤੋਂ ਖਰਾਬ ਕਰਨ ਅਤੇ ਨੋਜਵਾਨਾਂ ਨੂੰ ੳੁਕਸਾੳੁਣ ਦੇ ਦੋਸ਼ ਹਨ।

ਜ਼ਿਕਰਯੋਗ ਹੈ ਕਿ ਬਟਾਲਾ ਪੁਲਿਸ ਵੱਲੋਂ ਕੁੱਝ ਦਿਨ ਪਹਿਲਾਂ 3 ਖਾਲਿਸਤਾਨੀ ਪੱਖੀ ਨੌਜਵਾਨ ਧਰਮਿੰਦਰ,ਕਿਰਪਾਲ ਤੇ ਰਵਿੰਦਰ ਨੂੰ ਹਥਿਆਰਾਂ ,ਗਰਮਖਿਅਾਲੀ ਸਮੱਗਰੀ ਤੇ ਖਾਲਿਸਤਾਨ ਦੇ ਪੋਸ਼ਟਰਾਂ ਸਮੇਤ ਕਾਬੂ ਕੀਤਾ ਸੀ।ੲਿਹ ਦੋਵੇ ਗ੍ਰਿਫ਼ਤਾਰੀਆਂ ਵੀ ੲਿਸੇ ਸੰਦਰਭ ਵਿੱਚ ਹੋੲੀਅਾਂ ਹਨ।

ਬਟਾਲਾ ਪੁਲਿਸ ਵੱਲੋਂ ਕਾਬੂ ਕੀਤੇ ਗੲੇ ੲਿਹਨਾਂ ਪੰਜਾਂ ਖਾਲਿਸਤਾਨੀ ਪੱਖੀਅਾਂ ਨੂੰ ਬਟਾਲਾ ਦੀ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕਰਕੇ ਜਿੱਥੇ ਅਗਲੇਰੀ ਪੁੱਛਗਿੱਛ ਲੲੀ 5 ਦਿਨਾਂ ਦਾ ਪੁਲਿਸ ਰਿਮਾਡ ਲੈ ਲਿਅਾ ਹੈ।ੳੁੱਥੇ ਅਾੳੁਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਤੇ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਬਰਕਰਾਰ ਹੈ।
-PTCNews