ਬਟਾਲਾ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੇ ਖੌਫ਼ਨਾਕ ਮੰਜ਼ਰ ਨੂੰ ਬਿਆਨ ਕਰਦੀਆਂ ਨੇ ਇਹ ਤਸਵੀਰਾਂ, ਦੇਖ ਕੇ ਕੰਬ ਜਾਵੇਗੀ ਰੂਹ
ਬਟਾਲਾ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੇ ਖੌਫ਼ਨਾਕ ਮੰਜ਼ਰ ਨੂੰ ਬਿਆਨ ਕਰਦੀਆਂ ਨੇ ਇਹ ਤਸਵੀਰਾਂ, ਦੇਖ ਕੇ ਕੰਬ ਜਾਵੇਗੀ ਰੂਹ,ਬਟਾਲਾ: ਗੁਰਦਾਸਪੁਰ ਦੇ ਹਲਕਾ ਬਟਾਲਾ 'ਚ ਅੱਜ ਦੁਪਹਿਰ ਜਲੰਧਰ ਰੋਡ 'ਤੇ ਹੰਸਲੀ ਨਾਲੇ ਨੇੜੇ ਸਥਿਤ ਇਕ ਪਟਾਕਾ ਫੈਕਟਰੀ 'ਚ ਧਮਾਕਾ ਹੋ ਗਿਆ। ਜਿਸ ਕਾਰਨ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ਼ ਦੇ ਲਈ ਨੇੜੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਇਸ ਨਾਲ ਪਟਾਕਾ ਫੈਕਟਰੀ ਦੇ ਨਾਲ ਲੱਗਦੀਆਂ ਅੱਧਾ ਦਰਜਨ ਇਮਾਰਤਾਂ ਢਹਿ ਢੇਰੀ ਹੋ ਗਈਆਂ ਅਤੇ ਨੇੜੇ ਖੜੀਆਂ ਕਈ ਕਾਰਾਂ ਵੀ ਨੁਕਸਾਨੀਆਂ ਗਈਆਂ। ਹੋਰ ਪੜ੍ਹੋ:ਬਟਾਲਾ 'ਚ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 8 ਤੋਂ 10 ਮੌਤਾਂ ਦਾ ਖਦਸ਼ਾ ਇਸ ਧਮਾਕੇ ਨੇ ਦਰਜਨਾਂ ਪਰਿਵਾਰ ਉਜਾੜ ਕੇ ਰੱਖ ਦਿੱਤੇ। ਪਟਾਕਾ ਫੈਕਟਰੀ ਦੇ ਧਮਾਕੇ ਨੇ ਅਜਿਹੀ ਤਬਾਹੀ ਮਚਾਈ ਕਿ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਕਈ ਮੁਜ਼ਦੂਰਾਂ ਦੇ ਚਿੱਥੜੇ ਤੱਕ ਉੱਡ ਗਏ ਅਤੇ ਕਈਆਂ ਦੀਆਂ ਲਾਸ਼ਾਂ ਫੈਕਟਰੀ ਤੋਂ ਬਾਹਰ ਆ ਡਿੱਗੀਆਂ। ਦਿਲ ਕੰਬਾਅ ਦੇਣ ਵਾਲਾ ਇਹ ਮੰਜ਼ਰ ਜਿਸ ਨੇ ਵੀ ਦੇਖਿਆ ਉਸਦਾ ਕਾਲਜਾ ਮੂੰਹ ਨੂੰ ਆ ਗਿਆ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਗਭਗ ਦੋ ਤਿੰਨ ਸਾਲ ਪਹਿਲਾਂ ਵੀ ਇਸ ਫੈਕਟਰੀ ਵਿਚ ਧਮਾਕਾ ਹੋਇਆ ਸੀ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਸੀ। -PTC News