Fri, Apr 19, 2024
Whatsapp

ਬਟਾਲਾ ਪਟਾਕਾ ਫੈਕਟਰੀ ਧਮਾਕਾ: ਹੁਣ ਤੱਕ 23 ਮੌਤਾਂ, ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

Written by  Jashan A -- September 04th 2019 08:05 PM -- Updated: September 04th 2019 08:11 PM
ਬਟਾਲਾ ਪਟਾਕਾ ਫੈਕਟਰੀ ਧਮਾਕਾ: ਹੁਣ ਤੱਕ 23 ਮੌਤਾਂ, ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਬਟਾਲਾ ਪਟਾਕਾ ਫੈਕਟਰੀ ਧਮਾਕਾ: ਹੁਣ ਤੱਕ 23 ਮੌਤਾਂ, ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਬਟਾਲਾ ਪਟਾਕਾ ਫੈਕਟਰੀ ਧਮਾਕਾ: ਹੁਣ ਤੱਕ 23 ਮੌਤਾਂ, ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ,ਬਟਾਲਾ: ਬਟਾਲਾ ‘ਚ ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਧਮਾਕਾ ਹੋਣ ‘ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਜਿਸ ਕਾਰਨ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ। ਧਮਾਕੇ ਮਗਰੋਂ ਮੌਕੇ 'ਤੇ ਮੌਜੂਦ ਲੋਕਾਂ 'ਚ ਭਾਜੜਾਂ ਪੈ ਗਈਆਂ। ਲੋਕ ਜਾਨ ਬਚਾਉਣ ਲਈ ਇੱਧਰ ਉਧਰ ਭੱਜਣ ਲੱਗ ਗਏ।ਇਸ ਹਾਦਸੇ 'ਚ 23 ਲੋਕਾਂ ਦੀ ਮੌਤ ਹੋ ਗਈ। Batala Blastਉਥੇ ਹੀ ਪੰਜਾਬ ਸਰਕਾਰ ਵਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣਗੇ। ਹੋਰ ਪੜ੍ਹੋ:ਜੇ ਲੈਣੀ ਆ ਪਿੰਡ ਦੀ ਸਰਪੰਚੀ ਤਾਂ ਕਰਵਾਉਣਾ ਹੋਵੇਗਾ ਡੋਪ ਟੈਸਟ :ਤ੍ਰਿਪਤ ਰਾਜਿੰਦਰ ਬਾਜਵਾ blastਮੁੱਖ ਮੰਤਰੀ ਨੇ ਇਸ ਦੁੱਖ ਦੇ ਇਨਾਂ ਪਲਾਂ ਵਿੱਚ ਪੀੜਤਾਂ ਨੂੰ ਹਰ ਸੰਭਵ ਮੱਦਦ ਦੇਣ ਲਈ ਜ਼ਿਲਾ ਗੁਰਦਾਸਪੁਰ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਹੈ। ਉਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕਿਹਾ ਹੈ ਕਿ ਜ਼ਖਮੀਆਂ ਨੂੰ ਮੁਫਤ ਵਿੱਚ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਐਸ.ਐਸ.ਪੀ. ਬਟਾਲਾ ਨੂੰ ਕਿਹਾ ਹੈ ਕਿ ਐਨ.ਡੀ.ਆਰ.ਐਫ. ਟੀਮਾਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਉਹ ਖੁਦ ਦੇਖ-ਰੇਖ ਕਰਨ। Batala Blastਜ਼ਿਕਰਯੋਗ ਹੈ ਕਿ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਨੇੜੇ ਇਕ ਪਟਾਕਾ ਫੈਕਟਰੀ 'ਚ ਹੋਏ ਬੰਬ ਧਮਾਕੇ 'ਚ ਹੁਣ ਤਕ 23 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਮਲਬੇ 'ਚ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। Batala Blastਤੁਹਾਨੂੰ ਦੱਸ ਦਈਏ ਕਿ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਫੈਕਟਰੀ ਦੀ ਇਮਾਰਤ ਤਬਾਹ ਹੋ ਗਈ। ਉੱਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਨਾ ਗੱਡੀਆਂ ਅਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ, ਜਿਨ੍ਹਾਂ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਹੈ। -PTC News


Top News view more...

Latest News view more...