Fri, Apr 19, 2024
Whatsapp

ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ, ਓਵਰਡੋਜ਼ ਕਾਰਨ ਮਾਪਿਆਂ ਦਾ ਇੱਕ ਹੋਰ ਪੁੱਤ ਉਤਰਿਆ ਮੌਤ ਦੇ ਘਾਟ

Written by  Jashan A -- June 16th 2019 10:27 AM
ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ, ਓਵਰਡੋਜ਼ ਕਾਰਨ ਮਾਪਿਆਂ ਦਾ ਇੱਕ ਹੋਰ ਪੁੱਤ ਉਤਰਿਆ ਮੌਤ ਦੇ ਘਾਟ

ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ, ਓਵਰਡੋਜ਼ ਕਾਰਨ ਮਾਪਿਆਂ ਦਾ ਇੱਕ ਹੋਰ ਪੁੱਤ ਉਤਰਿਆ ਮੌਤ ਦੇ ਘਾਟ

ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ, ਓਵਰਡੋਜ਼ ਕਾਰਨ ਮਾਪਿਆਂ ਦਾ ਇੱਕ ਹੋਰ ਪੁੱਤ ਉਤਰਿਆ ਮੌਤ ਦੇ ਘਾਟ,ਬਟਾਲਾ: ਪੰਜਾਬ 'ਚ ਆਏ ਦਿਨ ਨਸ਼ੇ ਕਾਰਨ ਮਾਪਿਆਂ ਦੇ ਪੁੱਤ ਮੌਤ ਦੇ ਘਾਟ ਉਤਰ ਰਹੇ ਹਨ। ਹੁਣ ਤੱਕ ਕਈ ਨੌਜਵਾਨ 'ਚ ਇਸ ਦਲਦਲ 'ਚ ਫਸ ਕੇ ਆਪਣੀਆਂ ਜਾਨਾ ਗਵਾ ਬੈਠੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਬਟਾਲਾ ਦੇ ਪਿੰਡ ਚੋਣੇ ਤੋਂ ਸਾਹਮਣੇ ਆਇਆ ਹੈ, ਜਿਥੇ ਜ਼ਿਆਦਾ ਨਸ਼ਾ ਕਰਨ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਹੋਰ ਪੜ੍ਹੋ:ਪਿਉ ਨੇ ਦੋ ਧੀਆਂ ਨੂੰ ਲਾਇਆ ਕਰੰਟ, ਉਤਾਰਿਆ ਮੌਤ ਦੇ ਘਾਟ ਮ੍ਰਿਤਕ ਦੀ ਪਹਿਚਾਣ ਵਰਿਆਮ ਸਿੰਘਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਕੱਲ ਉਸ ਨੇ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ, ਜਿਸ ਨਾਲ ਉਸਦੀ ਹਾਲਤ ਖਰਾਬ ਹੋਣ ਗਈ ਤੇ ਪਰਿਵਾਰਕ ਮੈਂਬਰਾਂ ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਉਥੇ ਹੀ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...