ਪੰਜਾਬ ਸਰਕਾਰ ਦੇ ਦਾਅਵੇ ਖੋਖਲੇ, ਨਸ਼ੇ ਨੇ ਲਈ ਇੱਕ ਹੋਰ ਮਾਂ ਦੇ ਅੱਖਾਂ ਦੇ ਤਾਰੇ ਦੀ ਜਾਨ

Batala youth dies of drug overdose
Batala youth dies of drug overdose

ਪੰਜਾਬ ਸਰਕਾਰ ਦੇ ਦਾਅਵੇ ਖੋਖਲੇ, ਨਸ਼ੇ ਨੇ ਲਈ ਇੱਕ ਹੋਰ ਮਾਂ ਦੇ ਅੱਖਾਂ ਦੇ ਤਾਰੇ ਦੀ ਜਾਨ,ਬਟਾਲਾ: ਪੰਜਾਬ ‘ਚ ਲਗਾਤਾਰ ਨਸ਼ਾ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਦੌਰਾਨ ਹੁਣ ਤੱਕ ਅਨੇਕਾਂ ਨੌਜਵਾਨ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਕ ਹਫਤੇ ਦੇ ਅੰਦਰ ਪੰਜਾਬ ‘ਚੋ ਨਸ਼ਾ ਖਤਮ ਕਰ ਦੇਵਾਂਗੇ। ਪਰ ਉਹ ਵਾਅਦਾ ਅਜੇ ਤੱਕ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।

drug
ਪੰਜਾਬ ਸਰਕਾਰ ਦੇ ਦਾਅਵੇ ਖੋਖਲੇ, ਨਸ਼ੇ ਨੇ ਲਈ ਇੱਕ ਹੋਰ ਮਾਂ ਦੇ ਅੱਖਾਂ ਦੇ ਤਾਰੇ ਦੀ ਜਾਨ

ਪੰਜਾਬ ‘ਚ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਹੈ ਅਤੇ ਹਰ ਰੋਜ਼ਾਨਾ ਮਾਂਵਾਂ ਦੇ ਨੌਜਵਾਨ ਪੁੱਤਰ ਇਸ ਨਸ਼ੇ ਦੀ ਲਪੇਟ ‘ਚ ਆ ਕੇ ਮੌਤ ਦੇ ਮੂੰਹ ‘ਚ ਜਾ ਰਹੇ ਹਨ।

ਅਜਿਹਾ ਹੀ ਮਾਮਲਾ ਅੱਜ ਬਟਾਲਾ ਜਲੰਧਰ ਰੋਡ ‘ਤੇ ਸਥਿਤ ਨਰਾਇਣ ਨਗਰ ‘ਚ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

drug
ਪੰਜਾਬ ਸਰਕਾਰ ਦੇ ਦਾਅਵੇ ਖੋਖਲੇ, ਨਸ਼ੇ ਨੇ ਲਈ ਇੱਕ ਹੋਰ ਮਾਂ ਦੇ ਅੱਖਾਂ ਦੇ ਤਾਰੇ ਦੀ ਜਾਨ

ਮ੍ਰਿਤਕ ਦੀ ਪਹਿਚਾਣ ਕਰਨਬੀਰ ਸਿੰਘ ਵਜੋਂ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਹਰ ਮੁਹੱਲੇ, ਗਲੀ ‘ਚ ਸ਼ਰੇਆਮ ਵਿਕ ਰਿਹਾ ਹੈ। ਜਿਸ ਕਾਰਨ ਮੁਹੱਲੇ ਦੇ ਕਈ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ।

-PTC News